Shah rukh Khan News : ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਘਰ ਮੰਨਤ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦੋ ਲੋਕਾਂ ਦੇ ਦਾਖਲ ਹੋਣ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਦੱਸਿਆ ਕਿ ਫੜੇ ਜਾਣ ਤੋਂ ਪਹਿਲਾਂ ਦੋਵੇਂ ਦੋਸ਼ੀ ਕਰੀਬ ਅੱਠ ਘੰਟੇ ਸ਼ਾਹਰੁਖ ਖਾਨ ਦੇ ਮੇਕਅੱਪ ਰੂਮ 'ਚ ਲੁਕੇ ਰਹੇ।


ਇਹ ਵੀ ਪੜ੍ਹੋ: ਸਤਿੰਦਰ ਸੱਤੀ ਦਾ ਮਹਿਲਾ ਦਿਵਸ 'ਤੇ ਖਾਸ ਸੰਦੇਸ਼, ਬੋਲੀ- ਔਰਤ ਨੀਂਹ ਹੈ, ਇਸ ਨੂੰ ਹੋਰ ਮਜ਼ਬੂਤ ਬਣਾਓ


ਮਾਮਲੇ ਦੀ ਜਾਂਚ ਕਰ ਰਹੀ ਪੁਲਿਸ
ਜਾਣਕਾਰੀ ਮੁਤਾਬਕ ਮੁਲਜ਼ਮਾਂ ਦੀ ਪਛਾਣ ਪਠਾਨ ਸਾਹਿਲ ਸਲੀਮ ਖਾਨ ਅਤੇ ਰਾਮ ਸਰਾਫ ਕੁਸ਼ਵਾਹਾ ਵਜੋਂ ਹੋਈ ਹੈ। ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਉਹ ਗੁਜਰਾਤ ਦੇ ਭਰੂਚ ਦੇ ਰਹਿਣ ਵਾਲੇ ਹਨ ਅਤੇ 'ਪਠਾਨ' ਨੂੰ ਮਿਲਣ ਮੁੰਬਈ ਆਏ ਸਨ। ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਦੱਸ ਦੇਈਏ ਕਿ ਦੋਸ਼ੀ ਦੇ ਖਿਲਾਫ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਨਾਲ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਤੀਜੀ ਮੰਜ਼ਿਲ 'ਤੇ ਲੁਕੇ ਹੋਏ ਸਨ ਦੋਸ਼ੀ
ਮੁੰਬਈ ਪੁਲਿਸ ਮੁਤਾਬਕ ਦੋਵੇਂ ਦੋਸ਼ੀ ਮੰਨਤ 'ਚ ਦਾਖਲ ਹੋ ਕੇ ਤੀਜੀ ਮੰਜ਼ਿਲ 'ਤੇ ਪਹੁੰਚ ਗਏ ਸਨ। ਉਹ ਦੋਵੇਂ ਉੱਥੇ ਅਭਿਨੇਤਾ ਦੇ ਮੇਕਅੱਪ ਵਿੱਚ ਲੁਕੇ ਹੋਏ ਸਨ। ਕਾਫੀ ਦੇਰ ਬਾਅਦ ਜਦੋਂ ਸ਼ਾਹਰੁਖ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਮੁੰਬਈ ਪੁਲਿਸ ਨੇ ਕਿਹਾ, 'ਦੋਵੇਂ ਦੋਸ਼ੀ ਨੌਜਵਾਨ ਸ਼ਾਹਰੁਖ ਖਾਨ ਨੂੰ ਮਿਲਣ ਲਈ ਉਨ੍ਹਾਂ ਦੇ ਬੰਗਲੇ 'ਚ ਦਾਖਲ ਹੋਏ ਅਤੇ ਕਰੀਬ ਅੱਠ ਘੰਟੇ ਤੱਕ ਮੇਕਅੱਪ ਰੂਮ 'ਚ ਅਭਿਨੇਤਾ ਦਾ ਇੰਤਜ਼ਾਰ ਕਰਦੇ ਰਹੇ। ਜਾਂਚ 'ਚ ਪਤਾ ਲੱਗਾ ਹੈ ਕਿ ਦੋਵੇਂ ਸਵੇਰੇ 3 ਵਜੇ ਦੇ ਕਰੀਬ ਬੰਗਲੇ 'ਚ ਦਾਖਲ ਹੋਏ ਅਤੇ ਅਗਲੇ ਦਿਨ ਕਰੀਬ 10:30 ਵਜੇ ਉਨ੍ਹਾਂ ਨੂੰ ਫੜ ਲਿਆ ਗਿਆ।


ਹਾਊਸ ਕੀਪਿੰਗ ਸਟਾਫ ਦੇ ਹੱਥੇ ਚੜ੍ਹੇ ਸੀ ਦੋਵੇਂ ਸ਼ਖਸ
ਸ਼ਾਹਰੁਖ ਦੇ ਬੰਗਲੇ ਦੀ ਮੈਨੇਜਰ ਕੋਲੀਨ ਡਿਸੂਜ਼ਾ ਨੇ ਦੱਸਿਆ ਕਿ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ 2 ਫਰਵਰੀ ਦੀ ਸਵੇਰ ਨੂੰ ਫੋਨ ਕੀਤਾ ਅਤੇ ਮਾਮਲੇ ਦੀ ਜਾਣਕਾਰੀ ਦਿੱਤੀ। ਨਾਲ ਹੀ ਦੱਸਿਆ ਕਿ ਦੋ ਵਿਅਕਤੀ ਬੰਗਲੇ 'ਚ ਦਾਖਲ ਹੋਏ ਸਨ। ਐਫਆਈਆਰ ਦੇ ਅਨੁਸਾਰ, ਦੋਵਾਂ ਮੁਲਜ਼ਮਾਂ ਨੂੰ ਸਭ ਤੋਂ ਪਹਿਲਾਂ ਸਤੀਸ਼, ਇੱਕ ਹਾਊਸਕੀਪਿੰਗ ਕਰਮਚਾਰੀ ਨੇ ਦੇਖਿਆ ਸੀ। ਐਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਸਤੀਸ਼ ਹੀ ਦੋਵਾਂ ਮੁਲਜ਼ਮਾਂ ਨੂੰ ਮੇਕਅੱਪ ਰੂਮ ਤੋਂ ਲਾਬੀ ਵਿੱਚ ਲੈ ਗਿਆ। ਇਹ ਦੇਖ ਸ਼ਾਹਰੁਖ ਖਾਨ ਵੀ ਦੰਗ ਰਹਿ ਗਏ। ਇਸ ਤੋਂ ਬਾਅਦ ਮੰਨਤ ਦੇ ਸੁਰੱਖਿਆ ਗਾਰਡਾਂ ਨੇ ਉਸ ਨੂੰ ਬਾਂਦਰਾ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਦੋਸ਼ੀ ਮੰਨਤ ਦੀ ਬਾਹਰੀ ਕੰਧ ਟੱਪ ਕੇ ਬੰਗਲੇ 'ਚ ਦਾਖਲ ਹੋਏ ਸਨ।


ਇਹ ਵੀ ਪੜ੍ਹੋ: ਜੈਜ਼ੀ ਬੀ ਨੇ ਹੋਲੇ ਮੋਹੱਲੇ ਦੀਆਂ ਦਿੱਤੀਆਂ ਪੰਜਾਬੀਆਂ ਨੂੰ ਵਧਾਈਆਂ, ਗੁਰੂਘਰ ਹੋਏ ਨਤਮਸਤਕ, ਸ਼ੇਅਰ ਕੀਤੀ ਵੀਡੀਓ