Siddharth Ray Death Anniversary: 19 ਜੁਲਾਈ 1963 ਨੂੰ ਮੁੰਬਈ ਵਿੱਚ ਜਨਮੇ, ਸਿਧਾਰਥ ਰੇ ਨੇ 1992 ਵਿੱਚ ਫਿਲਮ 'ਵੰਸ਼' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਹਾਲਾਂਕਿ, ਉਸਨੂੰ ਬਾਜ਼ੀਗਰ ਤੋਂ ਪਛਾਣ ਮਿਲੀ, ਜਿਸ ਵਿੱਚ ਉਸਨੇ ਕਾਜੋਲ ਦੇ ਦੋਸਤ ਇੰਸਪੈਕਟਰ ਕਰਨ ਸਕਸੈਨਾ ਦਾ ਕਿਰਦਾਰ ਨਿਭਾਇਆ। ਫਿਲਮ ਦਾ ਗੀਤ 'ਛੁਪਾਨਾ ਬੀ ਨਹੀਂ ਆਤਾ' ਸਿਧਾਰਥ 'ਤੇ ਫਿਲਮਾਇਆ ਗਿਆ ਸੀ। ਇਹ ਗਾਣਾ ਫਿਲਮ ਦੇ ਸਭ ਤੋਂ ਹਿੱਟ ਗੀਤਾਂ 'ਚੋਂ ਇੱਕ ਹੈ। ਦੱਸ ਦੇਈਏ ਕਿ ਫਿਲਮ 'ਚ ਸਿਧਾਰਥ ਦੀ ਐਕਟਿੰਗ ਇੰਨੀ ਜ਼ਬਰਦਸਤ ਸੀ ਕਿ ਉਸ ਨੇ ਸ਼ਾਹਰੁਖ ਖਾਨ ਨੂੰ ਵੀ ਪਿੱਛੇ ਕਰ ਦਿੱਤਾ ਸੀ। ਇਸ ਦੇ ਨਾਲ ਹੀ ਦਰਸ਼ਕਾਂ ਨੇ ਸਿਧਾਰਥ ਦੀ ਕਾਫੀ ਤਾਰੀਫ ਵੀ ਕੀਤੀ।





1977 ਵਿੱਚ ਹੋਈ ਕਰੀਅਰ ਦੀ ਸ਼ੁਰੂਆਤ
ਦੱਸ ਦੇਈਏ ਕਿ ਸਿਧਾਰਥ ਰੇ ਮਸ਼ਹੂਰ ਫਿਲਮ ਨਿਰਮਾਤਾ ਵੀ ਸ਼ਾਂਤਾਰਾਮ ਦੇ ਪੋਤੇ ਸਨ। ਅਜਿਹੇ 'ਚ ਫਿਲਮਾਂ ਨਾਲ ਉਨ੍ਹਾਂ ਦਾ ਕਨੈਕਸ਼ਨ ਬਚਪਨ 'ਚ ਹੀ ਜੁੜ ਗਿਆ ਸੀ। ਅਸਲ 'ਚ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1977 'ਚ ਫਿਲਮ 'ਛਾਨੀ' ਨਾਲ ਬਾਲ ਕਲਾਕਾਰ ਦੇ ਤੌਰ 'ਤੇ ਕੀਤੀ ਸੀ। ਇਸ ਤੋਂ ਬਾਅਦ ਉਹ 1980 ਦੌਰਾਨ ਫਿਲਮ 'ਥੋਡੀ ਸੀ ਬੇਵਫਾਈ' ਵਿੱਚ ਨਜ਼ਰ ਆਏ। ਇਸ ਦੇ ਨਾਲ ਹੀ, 'ਬਾਜ਼ੀਗਰ' ਅਤੇ 'ਵੰਸ਼' ਤੋਂ ਇਲਾਵਾ, ਉਸਨੇ 'ਪਨਾਹ', 'ਬਿੱਕੂ', 'ਜਾਨੀ ਦੁਸ਼ਮਨ ਏਕ ਅਨੋਖੀ ਕਹਾਣੀ', 'ਪਰਵਾਣੇ', 'ਯੁੱਧਪਥ', 'ਤਿਲਕ' ਅਤੇ 'ਫੌਜੀ ਰਾਜ' ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। ਸਿਧਾਰਥ ਨੂੰ ਆਖਰੀ ਵਾਰ ਸਾਲ 2004 ਵਿੱਚ ਰਿਲੀਜ਼ ਹੋਈ ਫਿਲਮ 'ਚਰਸ - ਏ ਜੁਆਇੰਟ ਆਪ੍ਰੇਸ਼ਨ' ਵਿੱਚ ਦੇਖਿਆ ਗਿਆ ਸੀ।


ਇਹ ਵੀ ਪੜ੍ਹੋ: ਅਮਰ ਸਿੰਘ ਚਮਕੀਲਾ ਦੀ 35ਵੀਂ ਬਰਸੀ, 80 ਦੇ ਦਹਾਕਿਆਂ ਦੇ ਸਭ ਤੋਂ ਅਮੀਰ ਗਾਇਕ, ਸਟੇਜ ਸ਼ੋਅ ਤੋਂ ਪਹਿਲਾਂ ਮਿਲੀ ਸੀ ਦਰਦਨਾਕ ਮੌਤ


1999 'ਚ ਹੋਇਆ ਵਿਆਹ
ਸਾਲ 1999 ਦੌਰਾਨ ਸਿਧਾਰਥ ਨੇ ਅਦਾਕਾਰਾ ਸ਼ਾਂਤੀਪ੍ਰਿਯਾ ਨੂੰ ਆਪਣੀ ਜੀਵਨ ਸਾਥਣ ਬਣਾਇਆ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਦੋਵਾਂ ਦਾ ਅਫੇਅਰ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਸ਼ਾਂਤੀਪ੍ਰਿਆ ਨੇ ਸਾਲ 1991 ਵਿੱਚ ਅਕਸ਼ੈ ਕੁਮਾਰ ਦੀ ਪਹਿਲੀ ਫਿਲਮ ਸੌਗੰਧ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਦੱਖਣ ਦੀ ਰਹਿਣ ਵਾਲੀ ਸ਼ਾਂਤੀਪ੍ਰਿਆ ਨੇ ਇਸ ਫਿਲਮ 'ਚ ਕਾਫੀ ਬੋਲਡ ਸੀਨ ਦਿੱਤੇ ਸਨ, ਜਿਸ ਕਾਰਨ ਉਹ ਲਾਈਮਲਾਈਟ 'ਚ ਆਈ ਸੀ।


2004 ਵਿੱਚ ਹੋਈ ਸਿਧਾਰਥ ਦੀ ਮੌਤ 
ਸਿਧਾਰਥ ਦੀ ਸਾਲ 2004 ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਸ ਸਮੇਂ ਉਸ ਦੇ ਦੋਵੇਂ ਬੱਚੇ ਬਹੁਤ ਛੋਟੇ ਸਨ। ਸਿਧਾਰਥ ਦੀ ਮੌਤ ਤੋਂ ਬਾਅਦ ਸ਼ਾਂਤੀ ਪ੍ਰਿਆ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਸਨੇ ਆਪਣੇ ਪਰਿਵਾਰ ਨੂੰ ਚਲਾਉਣ ਲਈ ਕਈ ਛੋਟੇ-ਛੋਟੇ ਕਿਰਦਾਰ ਨਿਭਾਏ ਅਤੇ ਸੀਰੀਅਲਾਂ ਵਿੱਚ ਵੀ ਕੰਮ ਕੀਤਾ।


ਇਹ ਵੀ ਪੜ੍ਹੋ: ਸਾਹਿਰ ਲੁਧਿਆਣਵੀ ਅੰਮ੍ਰਿਤਾ ਪ੍ਰੀਤਮ ਨੂੰ ਕਰਦੇ ਸੀ ਪਿਆਰ, ਧਰਮ ਬਣਿਆ ਦੋਵਾਂ ਦੇ ਰਿਸ਼ਤੇ 'ਚ ਰੁਕਾਵਟ, ਕਦੇ ਨਹੀਂ ਕਰਾਇਆ ਵਿਆਹ