ਫ਼ਿਲਮਾਂ ਦੀ ਰਿਲੀਜ਼ਿੰਗ ਦੀ ਰੇਸ 'ਚ ਅਕਸ਼ੇ ਕੁਮਾਰ ਕਿਵੇਂ ਪਿੱਛੇ ਰਿਹਾ ਸਕਦੇ ਹਨ। ਅਕਸ਼ੇ ਕੁਮਾਰ ਦੀਆਂ ਫ਼ਿਲਮਾਂ ਦੇ ਰਿਲੀਜ਼ ਡੇਟ ਦਾ ਐਲਾਨ ਵੀ ਬੈਕ-ਟੂ-ਬੈਕ ਕੀਤਾ ਗਿਆ ਹੈ। ਇਸ ਦੀਵਾਲੀ ਅਕਸ਼ੇ ਕੁਮਾਰ ਸੂਰਿਆਵੰਸ਼ੀ ਫ਼ਿਲਮ ਦੇ ਜ਼ਰੀਏ ਫੈਨਜ਼ ਦਾ ਮਨੋਰੰਜਨ ਕਰ ਹੀ ਰਹੇ ਹਨ। ਇਸ ਤੋਂ ਇਲਾਵਾ ਅਗਲੀ ਦੀਵਾਲੀ ਲਈ ਵੀ ਉਨ੍ਹਾਂ ਨੇ ਪਹਿਲਾ ਹੀ ਬੁਕਿੰਗ ਕਰ ਲਈ ਹੈ।


 


ਅਗਲੇ ਸਾਲ ਅਕਸ਼ੇ ਕੁਮਾਰ ਦੀਆਂ 4 ਫ਼ਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ। ਜਿਨ੍ਹਾਂ 'ਚ ਸਭ ਤੋਂ ਪਹਿਲਾ ਫ਼ਿਲਮ 'ਪ੍ਰਿਥਵੀਰਾਜ' 21 ਜਨਵਰੀ ਨੂੰ ਰਿਲੀਜ਼ ਹੋਵੇਗੀ। ਅਕਸ਼ੇ ਕੁਮਾਰ ਦੀ ਇਹ ਪਹਿਲੀ ਪੀਰੀਅਡ ਡਰਾਮਾ ਫ਼ਿਲਮ ਹੈ। ਉਸ ਤੋਂ ਬਾਅਦ 4 ਮਾਰਚ ਨੂੰ ਫ਼ਿਲਮ ਬੱਚਨ ਪਾਂਡੇ ਰਿਲੀਜ਼ ਕੀਤੀ ਜਾਵੇਗੀ। ਇਸ ਫ਼ਿਲਮ ਦਾ ਸ਼ੂਟ ਹੋ ਚੁੱਕਾ ਹੈ। ਇਸ ਦੇ ਨਾਲ ਹੀ ਖਿਲਾੜੀ ਕੁਮਾਰ ਨੇ Independence Day 2022 ਮੌਕੇ 'ਤੇ ਫ਼ਿਲਮ 'ਰਕਸ਼ਾ ਬੰਧਨ' ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਅਕਸ਼ੇ ਤੇ ਭੂਮੀ ਪੇਡਨੇਕਰ ਸਟਾਰਰ ਫ਼ਿਲਮ 'ਰਕਸ਼ਾ ਬੰਧਨ' 11 ਅਗਸਤ ਨੂੰ ਪਰਦੇ 'ਤੇ ਉਤਰੇਗੀ।


 


ਫੈਸਟੀਵਲ ਸੀਜ਼ਨ 'ਚ ਮੇਕਰਸ ਦਾ ਸਭ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਕਿ ਫ਼ਿਲਮਾਂ ਨੂੰ ਇਸ ਸੀਜ਼ਨ ਰਿਲੀਜ਼ ਕੀਤਾ ਜਾਵੇ। ਦੀਵਾਲੀ 2022 'ਚ ਵੀ ਅਕਸ਼ੇ ਕੁਮਾਰ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ। ਫ਼ਿਲਮ 'ਰਾਮ ਸੇਤੁ' ਸਾਲ 2022 ਦੀ ਦੀਵਾਲੀ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫ਼ਿਲਮ 'ਚ ਜੈਕਲੀਨ ਫ਼ਰਨਾਂਡਿਸ ਤੇ ਨੁਸ਼ਰਤ ਭਰੂਚਾ ਦਾ ਵੀ ਅਹਿਮ ਕਿਰਦਾਰ ਹੈ। ਸਿਰਫ ਇਨ੍ਹਾਂ ਹੀ ਨਹੀਂ ਅਕਸ਼ੇ ਦੀ ਫ਼ਿਲਮ 'ਅਤਰੰਗੀ ਰੇ' ਵੀ ਪੂਰੀ ਤਰ੍ਹਾਂ ਸ਼ੂਟ ਹੋ ਚੁੱਕੀ ਹੈ। ਸਾਲ 2022 'ਚ ਖਿਲਾੜੀ ਕੁਮਾਰ ਦੀ ਇਹ ਫ਼ਿਲਮ ਵੀ ਰਿਲੀਜ਼ ਕੀਤੀ ਜਾਵੇਗੀ। 



 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904