Bell Bottom Box Office Collection: ਅਕਸ਼ੈ ਕੁਮਾਰ ਸਟਾਰਰ 'ਬੈਲ ਬੌਟਮ' ਨੂੰ ਫਿਲਮ ਆਲੋਚਕਾਂ ਤੇ ਦਰਸ਼ਕਾਂ ਵੱਲੋਂ ਤਾਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਪਰ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਵਿਖਾ ਸਕੀ। ਫਿਲਮ ਦੀ ਪਹਿਲੇ ਦਿਨ ਦੀ ਕਮਾਈ 2.75 ਕਰੋੜ ਰੁਪਏ ਸੀ। ਫਿਲਮ ਨੇ ਦੂਜੇ ਦਿਨ ਵੀ 2.75 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਭਾਵੇਂ ਇਹ ਕਿਹਾ ਜਾ ਰਿਹਾ ਸੀ ਕਿ ਫਿਲਮ ਨੂੰ ਇਨ੍ਹਾਂ ਦੋ ਦਿਨਾਂ ਵਿੱਚ 6 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਹੋਣ ਦਾ ਅਨੁਮਾਨ ਸੀ।


ਫਿਲਮ ਨੇ ਤੀਜੇ ਦਿਨ ਭਾਵ ਸਨਿੱਚਰਵਾਰ ਨੂੰ 3.25 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਸ ਹਿਸਾਬ ਨਾਲ ਫਿਲਮ ਨੇ ਤਿੰਨ ਦਿਨਾਂ ਵਿੱਚ 8.75 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਜਦੋਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਫਿਲਮ ਤਿੰਨ ਵਿੱਚ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰੇਗੀ। ਹੁਣ ਜੇ ਦੇਖਿਆ ਜਾਵੇ ਤਾਂ ਫਿਲਮ ਪਹਿਲੇ ਵੀਕੈਂਡ ਤੱਕ 12 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਸਕਦੀ ਹੈ।

1600 ਸਕ੍ਰੀਨਾਂ ਤੇ ਹੋਈ ਰਿਲੀਜ਼
‘ਬੈੱਲ ਬੌਟਮ’ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਚੱਲ ਰਹੀ ਹੈ। ਬਾਕਸ ਆਫਿਸ ਇੰਡੀਆ ਨੇ ਕਿਹਾ ਕਿ ਦੇਸ਼ ਵਿੱਚ ਬਹੁਤ ਸਾਰੇ ਸਿਨੇਮਾਘਰ 15-20 ਪ੍ਰਤੀਸ਼ਤ ਦੀ ਸਮਰੱਥਾ ਨਾਲ ਹੀ ਖੁੱਲ੍ਹੇ ਹਨ। 'ਬੈਲਬੋਟਮ' ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਵੱਡੀ ਫਿਲਮ ਹੈ। ਵਾਣੀ ਕਪੂਰ, ਹੁਮਾ ਕੁਰੈਸ਼ੀ, ਲਾਰਾ ਦੱਤਾ ਤੇ ਆਦਿਲ ਹੁਸੈਨ ਸਟਾਰਰ ਫਿਲਮ ਭਾਰਤ ਵਿੱਚ 1600 ਤੋਂ ਵੱਧ ਸਕ੍ਰੀਨਾਂ ਤੇ ਪਹੁੰਚ ਗਈ ਹੈ।

'ਰੂਹੀ' ਤੇ 'ਮੁੰਬਈ ਸਾਗਾ' ਤੋਂ ਕੀਤੀ ਘੱਟ ਕੁਲੈਕਸ਼ਨ
ਮੰਨਿਆ ਜਾਂਦਾ ਹੈ ਕਿ 'ਬੈਲਬੌਟਮ' ਦੇ ਪਹਿਲੇ ਦਿਨ ਦੀ ਕਮਾਈ 'ਰੂਹੀ' ਅਤੇ 'ਮੁੰਬਈ ਸਾਗਾ' ਨਾਲੋਂ ਘੱਟ ਹੈ। ਸਿਨੇਮਾਘਰਾਂ ਨੂੰ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਇਹ ਦੋਵੇਂ ਫਿਲਮਾਂ ਪਹਿਲੀ ਲਹਿਰ ਤੋਂ ਬਾਅਦ ਰਿਲੀਜ਼ ਕੀਤੀਆਂ ਗਈਆਂ ਸਨ। 'ਰੂਹੀ' ਨੇ ਪਹਿਲੇ ਦਿਨ 3 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਜਦੋਂ ਕਿ 'ਮੁੰਬਈ ਸਾਗਾ' ਨੇ 2.82 ਕਰੋੜ ਰੁਪਏ ਦੀ ਕਮਾਈ ਕੀਤੀ ਸੀ।