Breaking: ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਝੁਗੀਆਂ ਵਿੱਚ ਰੱਖੜੀ ਵਾਲੇ ਦਿਨ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਤੋਂ ਆਏ ਮਨਦੀਪ ਸਿੰਘ ਨੇ ਆਪਣੀ ਸੱਸ ਬਲਵੀਰ ਕੌਰ (ਸਾਬਕਾ ਸਰਪੰਚ)ਤੇ ਪਤਨੀ ਸ਼ਵਦੀਪ ਕੌਰ ਅਰਫ ਸਰੀਨਾ 'ਤੇ ਫਾਇਰਿੰਗ ਕਰ ਦਿੱਤੀ। ਸੱਸ ਬਲਵੀਰ ਕੌਰ ਦੀ ਮੌਕੇ 'ਤੇ ਮੌਤ ਹੋ ਗਈ। ਪਤਨੀ ਸ਼ਵਦੀਪ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਰੈਫਰ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਸ਼ਵਦੀਪ ਦਾ ਵਿਆਹ 2 ਮਈ, 2018 ਨੂੰ ਮਨਦੀਪ ਸਿੰਘ ਵਾਸੀ ਸਿੰਘਪੁਰ ਜਲੰਧਰ ਨਾਲ ਹੋਇਆ ਸੀ। ਇਸ ਤੋਂ ਬਾਅਦ ਮਨਦੀਪ ਅਮਰੀਕਾ ਚਲਾ ਗਿਆ। ਸ਼ਵਦੀਪ ਕੌਰ ਵੱਲੋਂ ਦਿੱਤੇ ਬਿਆਨ ਮੁਤਾਬਕ ਕੱਲ੍ਹ ਰਾਤ ਮਨਦੀਪ ਉਸ ਦੇ ਘਰ ਆਇਆ ਤੇ ਉਸ ਦੇ ਨਾਲ ਹੀ ਸੁੱਤਾ। ਸਵੇਰੇ ਉੱਠ ਕੇ ਬੈੱਡ ਉਪਰ ਹੀ ਉਸ ਦੇ ਗੋਲੀਆਂ ਮਾਰ ਦਿੱਤੀਆਂ। ਇਸ ਨਾਲ ਸ਼ਵਦੀਪ ਗੰਭੀਰ ਜ਼ਖਮੀ ਹੋ ਗਈ। ਪਿੰਡ ਦੀ ਸਾਬਕਾ ਸਰਪੰਚ ਤੇ ਸ਼ਵਦੀਪ ਦੀ ਮਾਂ ਬਲਵੀਰ ਕੌਰ ਦੀ ਮੌਕੇ 'ਤੇ ਮੌਤ ਹੋ ਗਈ। ਗੋਲੀਆਂ ਮਾਰਨ ਤੋਂ ਬਾਅਦ ਮਨਦੀਪ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਪਾਰਟੀਆਂ ਮਨਦੀਪ ਦੀ ਭਾਲਕਰ ਰਹੀਆਂ ਹਨ।
ਅਮਰੀਕਾ ਤੋਂ ਆਏ ਨੌਜਵਾਨ ਵੱਲੋਂ ਸੱਸ ਤੇ ਪਤਨੀ 'ਤੇ ਫਾਇਰਿੰਗ, ਸੱਸ ਦੀ ਮੌਤ
ਏਬੀਪੀ ਸਾਂਝਾ | 22 Aug 2021 12:57 PM (IST)
ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਝੁਗੀਆਂ ਵਿੱਚ ਰੱਖੜੀ ਵਾਲੇ ਦਿਨ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
shoot_out