ਅਨੁਰਾਗ ਵੱਲੋਂ ਡਾਇਰੈਕਟ ਕੀਤੀ ਇਸ ਫ਼ਿਲਮ ‘ਚ ਪਰੀਨੀਤੀ ਚੋਪੜਾ ਵੀ ਹੈ। ਫ਼ਿਲਮ ਨੇ ਭਾਰਤ ‘ਚ ਚੰਗਾ ਪ੍ਰਦਰਸ਼ਨ ਕੀਤਾ। ਅਜਿਹੇ ‘ਚ ਮੇਕਰਸ ਨੂੰ ਉਮੀਦ ਹੈ ਕਿ ਫ਼ਿਲਮ ਜਾਪਾਨ ‘ਚ ਵੀ ਔਡੀਅੰਸ ਦਾ ਓਨਾ ਹੀ ਪਿਆਰ ਮਿਲੇਗਾ।
ਜ਼ੀ ਸਟੂਡੀਓ ਇੰਰਟਨੈਸ਼ਨਲ ਨੇ ਫ਼ਿਲਮ ਨੂੰ ਦੁਨੀਆ ਦੇ 55 ਖੇਤਰਾਂ ‘ਚ ਰਿਲੀਜ਼ ਕਰਨ ਦੀ ਜ਼ਿੰਮੇਵਾਰੀ ਲਈ ਹੈ। ਫਿਲਹਾਲ ਜਾਪਾਨ ‘ਚ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 'ਪੈਡਮੈਨ' ਤੋਂ ਬਾਅਦ ਅਕਸੇ ਦੀ ਇਹ ਦੂਜੀ ਫ਼ਿਲਮ ਹੈ ਜੋ ਇੱਥੇ ਰਿਲੀਜ਼ ਹੋਵੇਗੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਜਲਦੀ ਕਰੀਨਾ ਕਪੂਰ ਦੇ ਨਾਲ ਫ਼ਿਲਮ ਗੁਡ ਨਿਊਜ਼ ‘ਚ ਨਜ਼ਰ ਆਉਣਗੇ।