ਨਹਿਰ ‘ਚ ਰੁੜ੍ਹੇ ਦੋ ਨੌਜਵਾਨ, ਇਕ ਦੀ ਮੌਤ ਦੂਜਾ ਲਾਪਤਾ
ਏਬੀਪੀ ਸਾਂਝਾ | 24 Jun 2019 10:05 PM (IST)
ਨੌਜਵਾਨਾਂ ਦੀ ਭਾਲ ਦੌਰਾਨ ਚਰਨਜੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ ਪਰ ਰਾਮੇਸ਼ ਅਜੇ ਤੱਕ ਲਾਪਤਾ ਹੈ।
ਹੁਸ਼ਿਆਰਪੁਰ: ਤਲਵਾੜਾ ਦੇ ਨਾਲ ਵਹਿੰਦੀ ਕੰਢੀ ਨਹਿਰ ‘ਚ ਦੋ ਨੌਜਵਾਨਾਂ ਦੇ ਡੁੱਬ ਜਾਣ ਦੀ ਖ਼ਬਰ ਹੈ। ਦੋਵਾਂ ਦੀ ਸ਼ਨਾਖ਼ਤ ਪਿੰਡ ਭੰਬੋਤਾੜ ਦੇ ਰਹਿਣ ਵਾਲੇ ਚਰਨਜੀਤ ਸਿੰਘ ਤੇ ਰਮੇਸ਼ ਕੁਮਾਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਰਮੇਸ਼ ਅਦੇ ਪਿਤਾ ਨਾਲ ਉਸਦੀ ਭੈਣ ਦੇ ਸਹੁਰੇ ਪਿੰਡ ਗਏ ਸਨ। ਉੱਥੋਂ ਉਹ ਆਪਣੇ ਕੁਝ ਦਸਤਾਵੇਜ਼ ਤਿਆਰ ਕਰਵਾਉਣ ਲਈ ਸੁਵਿਧਾ ਕੇਂਦਰ ਗਏ ਪਰ ਕਾਫ਼ੀ ਸਮੇਂ ਤੱਕ ਵਾਪਸ ਨਾ ਪਰਤੇ। ਨੌਜਵਾਨ ਦੇ ਪਿਤਾ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਦਾ ਮੋਟਰ ਸਾਇਕਲ ਤੇ ਕੱਪੜੇ ਨਹਿਰ ਕੋਲੋਂ ਮਿਲੇ। ਨੌਜਵਾਨਾਂ ਦੀ ਭਾਲ ਦੌਰਾਨ ਚਰਨਜੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ ਪਰ ਰਾਮੇਸ਼ ਅਜੇ ਤੱਕ ਲਾਪਤਾ ਹੈ। ਪੁਲਿਸ, ਗੋਤਾਖੋਰ ਤੇ ਫ਼ਾਇਰ ਵਿਭਾਗ ਦੇ ਮੁਲਾਜ਼ਮ ਉਸਦੀ ਭਾਲ ‘ਚ ਜੁੱਟੇ ਹਨ।