ਦੋਵਾਂ ਦੀਆਂ ਫ਼ਿਲਮਾਂ ਸੱਚੀ ਘਟਨਾਵਾਂ ‘ਤੇ ਆਧਾਰਿਤ ਫ਼ਿਲਮਾਂ ਹਨ। ਅਕਸ਼ੇ ਦੀ ‘ਮਿਸ਼ਨ ਮੰਗਲ’ ਦੀ ਗੱਲ ਕਰੀਏ ਤਾਂ ਇਸ ਨੂੰ ਆਰ. ਨਾਲਕੀ ਪ੍ਰੋਡਿਊਸ ਕਰ ਰਹੇ ਹਨ ਅਤੇ ਜਗਤ ਸ਼ਕਤੀ ਇਸ ਨੂੰ ਡਾਇਰੈਕਟ ਕਰ ਰਹੇ ਹਨ। ਇਸ ਫ਼ਿਲਮ ਬਾਰੇ ਕੁਝ ਦਿਨ ਪਹਿਲਾਂ ਹੀ ਅਕਸ਼ੇ ਨੇ ਆਪਣੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸ਼ੇਅਰ ਕੀਤੀ ਸੀ।
ਦੂਜੇ ਪਾਸੇ ਜੇਕਰ ਗੱਲ ਜੌਨ ਅਬ੍ਰਾਹਮ ਦੀ ਫ਼ਿਲਮ ‘ਬਾਟਲਾ ਹਾਊਸ’ ਦੀ ਕੀਤੀ ਜਾਵੇ ਤਾਂ ਇਸ ‘ਚ ਜੌਨ ਇੱਕ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਜਿਸ ‘ਚ ਮ੍ਰਿਣਾਲ ਠਾਕੁਰ ਲੀਡ ਰੋਲ ਕਰਦੀ ਨਜ਼ਰ ਆਵੇਗੀ। ‘ਬਾਟਲਾ ਹਾਊਸ’ ਨੂੰ ਨਿਖਿਲ ਅਡਵਾਨੀ ਡਾਇਰੈਕਟ ਕਰ ਰਹੇ ਹਨ। ਜਿਸ ਦੀ ਸ਼ੂਟਿੰਗ ਮੁੰਬਈ, ਨੇਪਾਲ, ਜੈਪੂਰ, ਲਖਨਊ ‘ਚ ਹੋਣੀ ਹੈ।
ਇਸ ਸਾਲ ਤਾਂ ਦੋਵਾਂ ਦੀਆਂ ਫ਼ਿਲਮਾਂ ਨੂੰ ਬਾਕਸ ਆਫਿਸ ‘ਤੇ ਕਮਾਲ ਦੀ ਕਲੈਕਸ਼ਨ ਕੀਤੀ ਸੀ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ‘ਚ ਦੋਵਾਂ ਦੀ ਫ਼ਿਲਮਾਂ ਦੀ ਟੱਕਰ ਕਿਸ ‘ਤੇ ਭਾਰੀ ਪੈਂਦੀ ਹੈ।