ਚੰਡੀਗੜ੍ਹ: ਹਿਸਾਰ ਦੇ ਥਾਣਾ ਹਾਂਸੀ ਇਲਾਕੇ ਵਿੱਚ ਮਾਂ ਨੇ ਹੀ ਆਪਣੀ 15 ਸਾਲਾਂ ਦੀ ਧੀ ਨਾਲ ਗੈਂਗਰੇਪ ਕਰਵਾ ਦਿੱਤਾ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਉਸ ਦੀ ਧੀ ਗਰਭਵਤੀ ਹੋ ਗਈ। ਬੱਚੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਕਰੀਬ 6 ਮੁਲਜ਼ਮਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਬੱਚੀ ਦੀ ਮਾਂ ਤੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀਆਂ ਦੀ ਭਾਲ਼ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਪੰਜ ਜਣਿਆਂ ਨੇ ਬੱਚੀ ਦਾ ਸਮੂਹਿਕ ਬਲਾਤਕਾਰ ਕੀਤਾ। ਬੱਚੀ ਦੀ ਮਾਂ ਹੀ ਉਨ੍ਹਾਂ ਕੋਲ ਆਪਣੀ ਧੀ ਛੱਡ ਕੇ ਆਈ ਸੀ। ਜਦੋਂ ਬੱਚੀ ਦੇ ਸਰੀਰ ਵਿੱਚ ਸਰੀਰਕ ਬਦਲਾਅ ਨਜ਼ਰ ਆਉਣ ਲੱਗੇ ਤਾਂ ਉਸਦਾ ਮੈਡੀਕਲ ਕਰਵਾਇਆ ਗਿਆ ਤੇ ਪਰਿਵਾਰਿਕ ਮੈਂਬਰਾਂ ਨੇ ਉਸ ਦਾ ਮੈਡੀਕਲ ਕਰਵਾਇਆ। ਇਸ ਬਾਅਦ ਬੱਚੀ ਦੇ ਗਰਭਵਤੀ ਹੋਣ ਦਾ ਖ਼ੁਲਾਸਾ ਹੋਇਆ।
ਪੁਲਿਸ ਕੋਲ ਮਾਮਲਾ ਮਾਮਲਾ ਪਹੁੰਚਣ ਬਾਅਦ ਬੱਚੀ ਨੂੰ ਥਾਣੇ ਪੇਸ਼ ਕੀਤਾ ਜਿੱਥੇ ਬੱਚੀ ਨੇ ਖ਼ੁਦ ਦੱਸਿਆ ਕਿ ਕਿਵੇਂ ਉਸ ਦੀ ਮਾਂ ਗੁਆਂਢੀਆਂ ਤੇ ਪਿੰਡ ਦੇ ਕੁਝ ਹੋਰ ਬੰਦਿਆਂ ਕੋਲ ਉਸ ਨੂੰ ਛੱਡ ਕੇ ਆਈ ਸੀ। ਬੱਚੀ ਦੇ ਬਿਅਨਾਂ ਬਾਅਦ ਪੀੜਤ ਬੱਚੀ ਦੀ ਮਾਂ ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।