ਨਵੀਂ ਦਿੱਲੀ: ਦਿੱਲੀ ਐਨਸੀਆਰ ‘ਚ ਰਾਤ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ। ਮੌਸਮ ਵਿਭਾਗ ਵੱਲੋਂ ਬੁੱਧਵਾਰ ਨੂੰ ਵੀ ਤੇਜ਼ ਬਾਰਿਸ਼ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਬਾਰਿਸ਼ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਵੀ ਕੁਝ ਡਿੱਗਦਾ ਨਜ਼ਰ ਆਇਆ ਹੈ।
ਦਿੱਲੀ ‘ਚ ਬੁੱਧਵਾਰ ਦੀ ਸਵੇਰ ਨੂੰ ਲੋਥੀ ਰੋਡ ਦੀ ਹਵਾ ਪੀਐਮ 2.5 ਲੈਵਲ ‘ਤੇ 329 ਦਰਜ ਕੀਤੀ ਗਈ ਜਦਕਿ ਪੀਐਮ 10 ਦਾ ਪੱਧਰ 289 ਦਰਜ ਕੀਤਾ ਗਿਆ। ਜਦੋਂ ਕਿ ਮੰਗਲਵਾਰ ਨੂੰ ਪੀਐਮ 2.5 ਦਾ ਲੈਵਲ 373 ਸੀ। ਅਚਾਨਕ ਮੌਸਮ ‘ਚ ਆਏ ਇਸ ਬਦਲਾਅ ਨਾਲ ਪਾਰਾ ਵੀ ਹੇਠਾਂ ਡਿੱਗ ਰਿਹਾ ਹੈ।
ਦਿੱਲੀ ਦੇ ਆਨੰਦ ਵਿਹਾਰ ‘ਚ ਪ੍ਰਦੂਸ਼ਣ ਦਾ ਪੱਧਰ 173, ਆਰਕੇ ਪੂਰਮ 102, ਮੰਦਿਰ ਮਾਰਗ 116 ਤੇ ਜਹਾਂਗੀਰ ਪੁਰੀ ‘ਚ 180 ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਖ਼ਬਰਾਂ ਨੇ ਕਿ ਦਿੱਲੀ ‘ਚ ਵਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਆਉਣ ਵਾਲੇ ਦਿਨਾਂ ‘ਚ ਦਿੱਲੀ ਦੀ ਸੜਕਾਂ ‘ਤੇ ਸੀਐਨਜੀ ਵਾਹਨ ਹੀ ਦੌੜਦੇ ਨਜ਼ਰ ਆਉਣਗੇ। ਸਾਰੇ ਪੈਟਰੋਲ ਅਤੇ ਡੀਜ਼ਲ ਵਾਹਨਾਂ ‘ਤੇ ਪਾਬੰਧੀ ਲੱਗ ਸਕਦੀ ਹੈ।
ਸੁਪਰੀਮ ਕੋਰਟ ਵੱਲੋਂ ਨਿਯੁਕਤ ਈਪੀਸੀਏ ਨੇ ਸੋਮਵਾਰ ਨੂੰ ਟਾਸਕ ਫੋਰਸ ਨੂੰ ਇਸ ਬਾਰੇ ਵਿਚਾਰ ਕਰਨ ਨੂੰ ਕਿਹਾ ਹੈ। ਈਮੀਸੀਏ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਹੈ। ਇਸੇ ਲਈ ਸਾਨੂੰ ਸਖ਼ਤ ਕਦਮ ਚੁੱਕਣੇ ਪੈ ਰਹੇ ਹਨ।