ਅਲੀ ਅੱਬਾਸ ਨੇ ਸਲਮਾਨ ਕਰਕੇ ਰੋਕੀ ‘ਭਾਰਤ’ ਦੀ ਸ਼ੂਟਿੰਗ
ਏਬੀਪੀ ਸਾਂਝਾ | 18 Dec 2018 11:44 AM (IST)
ਮੁੰਬਈ: ਸਲਮਾਨ ਖ਼ਾਨ-ਕੈਟਰੀਨਾ ਕੈਫ ਸਟਾਰਰ ਫਿਲਮ ‘ਭਾਰਤ’ ਦੀ ਸ਼ੂਟਿੰਗ ਲਗਪਗ ਪੂਰੀ ਹੋ ਚੁੱਕੀ ਹੈ। ਇਸ ਦੇ ਕੁਝ ਹੀ ਸੀਨ ਬਾਕੀ ਰਹਿ ਗਏ ਹਨ। ਇਸ ਦੇ ਨਾਲ ਹੀ ਫ਼ਿਲਮ ਦੀ ਐਡੀਟਿੰਗ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ। ਹੁਣ ਆਖਰੀ ਸਮੇਂ ‘ਚ ਅਲੀ ਅੱਬਾਸ ਨੇ ਖੁਦ ਹੀ ਇਸ ਫ਼ਿਲਮ ਦੀ ਬਚੀ ਹੋਈ ਸ਼ੂਟਿੰਗ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਾ ਕਾਰਨ ਸਲਮਾਨ ਖ਼ਾਨ ਬਣੇ ਹਨ। ਇਸ ਤੋਂ ਪਹਿਲਾਂ ਤੁਸੀਂ ਕੁਝ ਹੋਰ ਸੋਚੋ, ਦੱਸ਼ ਦਈਏ ਕਿ ਸਲਮਾਨ ਤੇ ਅਲੀ ਦੀ ਲੜਾਈ ਨਹੀਂ ਹੋਈ। ਅਸਲ ‘ਚ ਇਸੇ ਮਹੀਨੇ ਸਲਮਾਨ ਦਾ ਜਨਮ ਦਿਨ ਹੈ ਤੇ ਅਲੀ ਨੇ ਇਸ ਲਈ ਸਲਮਾਨ ਨੂੰ ਕੁਝ ਦਿਨ ਦਾ ਬ੍ਰੇਕ ਦਿੱਤਾ ਹੈ ਤਾਂ ਜੋ ਉਹ ਆਪਣੇ ਜਨਮ ਦਿਨ ਨੂੰ ਚੰਗੀ ਤਰ੍ਹਾਂ ਮਨਾ ਪਾਉਣ। ਇਸ ਦੀ ਜਾਣਕਾਰੀ ਖੁਦ ਅਲੀ ਨੇ ਟਵਿਟਰ ‘ਤੇ ਪੋਸਟ ਨੂੰ ਸ਼ੇਅਰ ਕਰ ਦਿੱਤੀ ਹੈ। ਸਲਮਾਨ ਦੀ ਫ਼ਿਲਮ ਅਗਲੇ ਸਾਲ ਈਦ ‘ਤੇ ਰਿਲੀਜ਼ ਹੋਣੀ ਹੈ।