ਪਰਥ: ਆਸਟ੍ਰੇਲੀਆ ਨੇ ਪਰਥ ‘ਚ ਖੇਡੇ ਗਏ ਦੂਜੇ ਟੇਸਟ ਮੈਚ ‘ਚ ਭਾਰਤ ਨੂੰ 146 ਦੌੜਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਦੀ ਇਸ ਜਿੱਤ ਤੋਂ ਬਾਅਦ ਆਸਟ੍ਰੇਲੀਆਈ ਟੀਮ ਸੀਰੀਜ਼ ਨੂੰ 1-1 ਨਾਲ ਬਰਾਬਰ ਕਰ ਲਿਆ। ਟੇਸਟ ਜਿੱਤਣ ਲਈ ਭਾਰਤ ਨੇ ਚੌਥੀ ਪਾਰੀ ‘ਚ 287 ਦੌੜਾਂ ਬਣਾਏ ਸੀ, ਪਰ ਟੀਮ ਇੰਡੀਆ 140 ਦੋੜਾਂ ‘ਤੇ ਗਹੀ ਢੇਰ ਹੋ ਗਈ।

ਇਸ ਮੈਚ ‘ਚ ਕਪਤਾਨ ਕੋਹਲੀ ਨੇ ਪਹਿਲੀ ਪਾਰੀ ‘ਚ 123 ਦੌੜਾਂ ਬਣਾਇਆ ਸੀ। ਉਨ੍ਹਾਂ ਦਾ ਇਹ ਆਸਟ੍ਰੇਲੀਆ ‘ਚ ਛੇਵਾਂ ਸੈਂਕੜਾ ਸੀ। ਭਾਰਤ ਨੇ ਮੰਗਲਵਾਰ ਨੂੰ ਆਪਣੇ ਸੋਮਵਾਰ ਦੇ ਸਕੋਰ 5 ਵਿਕਟ ‘ਤੇ 112 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਨੇ ਆਪਣੀ ਆਖਰੀ 5 ਵਿਕਟਾਂ ਸਿਰਫ 28 ਦੌੜਾਂ ਬਣਾਉਨ ਲੱਗਿਆਂ ਹੀ ਗੁਆ ਦਿੱਤੀਆਂ।


ਆਸਟ੍ਰੇਲੀਆ ਨੇ ਟੌਸ ਜਿੱਤ ਕੇ ਪਹਿਲੀ ਪਾਰੀ ‘ਚ 326 ਦੌੜਾਂ ਬਣਾਇਆਂ ਸੀ, ਜਿਸ ਦੇ ਜਵਾਬ ‘ਚ ਭਾਰਤ ਨੇ ਪਹਿਲੀ ਪਾਰੀ ‘ਚ 283 ਦੌੜਾਂ ਬਣਾਇਆਂ ਸੀ ਅਤੇ ਆਸਟ੍ਰੇਲੀਆ ਨੂੰ ਪਹਿਲੀ ਪਾਰੀ ‘ਚ 43 ਦੌੜਾਂ ਦੀ ਲੀਡ ਮਿਲੀ ਸੀ। ਅਸਟ੍ਰੇਲੀਆ ਨੇ ਦੂਜੀ ਪਾਰੀ ‘ਚ 243 ਦਾ ਸਕੌਰ ਖੜ੍ਹਾ ਕਰ ਭਾਰਤ ਸਾਹਮਣੇ ਜਿੱਤ ਦੇ ਲਈ 287 ਦਾ ਟਾਰਗੇਟ ਰੱਖਿਆ ਸੀ। ਦੂਜੀ ਪਾਰੀ ‘ਚ ਅਸਟ੍ਰੇਲੀਆ ਦੇ ਲਈ ਲਾਇਨ ਅਤੇ ਸਟਾਰਕ ਨੇ ਤਿੰਨ-ਤਿੰਨ ਅਤੇ ਹੇਜਲਵੱਡ ਅਤੇ ਕਮੀਸ ਨੇ ਦੋ-ਦੋ ਖਿਲਾੜੀਆਂ ਨੂੰ ਆਉਟ ਕੀਤਾ। ਨੌਥਨ ਲਾਈਨ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ।