Alia Bhatt Coronavirus: ਦੇਸ਼ ਭਰ ਵਿੱਚ ਕੋਰੋਨਾ ਵਾਇਰਸ (Coronavirus) ਦੇ ਓਮੀਕਰੋਨ (Omicron) ਵੇਰੀਐਂਟ ਦੇ ਵਧਦੇ ਪ੍ਰਕੋਪ ਦੇ ਵਿਚਕਾਰ, ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣ ਲੱਗੀ ਹੈ। ਇਸ ਦੌਰਾਨ ਅਦਾਕਾਰਾ ਕਰੀਨਾ ਕਪੂਰ ਖਾਨ (Kareena Kapoor Khan) ਤੇ ਅੰਮ੍ਰਿਤਾ ਅਰੋੜਾ (Amrita Arora) ਦੇ ਕੋਰੋਨਾ ਪਾਜ਼ੀਟਿਵ (Corona Positive) ਪਾਏ ਜਾਣ ਤੋਂ ਬਾਅਦ ਬੀਐਮਸੀ ਨੇ ਉਨ੍ਹਾਂ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਇਸ ਪਾਰਟੀ 'ਚ ਅਭਿਨੇਤਰੀ ਆਲੀਆ ਭੱਟ ਵੀ ਮੌਜੂਦ ਸੀ, ਜਿਸ ਤੋਂ ਬਾਅਦ ਕਰੀਨਾ ਤੇ ਅੰਮ੍ਰਿਤਾ ਨੂੰ ਕੋਰੋਨਾ ਪਾਜ਼ੀਟਿਵ ਮਿਲਿਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ BMC ਨੇ ਆਲੀਆ ਭੱਟ ਨੂੰ ਵੱਡੀ ਰਾਹਤ ਦਿੱਤੀ ਹੈ। BMC ਅਧਿਕਾਰੀਆਂ ਮੁਤਾਬਕ ਆਲੀਆ ਭੱਟ ਨੇ ਕੁਆਰੰਟੀਨ ਦੇ ਨਿਯਮਾਂ ਨੂੰ ਨਹੀਂ ਤੋੜਿਆ ਹੈ। BMC ਅਧਿਕਾਰੀਆਂ ਮੁਤਾਬਕ ਆਲੀਆ ਭੱਟ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਹੈ। 5 ਦਿਨ ਆਈਸੋਲੇਸ਼ਨ 'ਚ ਰਹਿਣ ਤੋਂ ਬਾਅਦ ਛੇਵੇਂ ਦਿਨ ਨੈਗੇਟਿਵ ਕੋਰੋਨਾ ਰਿਪੋਰਟ ਦੇ ਨਾਲ ਹੀ BMC ਦੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਉਹ 1 ਦਿਨ ਲਈ ਮੁੰਬਈ ਤੋਂ ਬਾਹਰ ਯਾਤਰਾ ਕਰ ਰਹੀ ਹੈ। ਅਜਿਹੇ 'ਚ ਬੀਐਮਸੀ ਅਧਿਕਾਰੀ ਆਲੀਆ ਭੱਟ 'ਤੇ ਕੋਈ ਕਾਰਵਾਈ ਕਰਨ ਦੇ ਮੂਡ 'ਚ ਨਜ਼ਰ ਨਹੀਂ ਆ ਰਹੇ ਹਨ। ਬੀਤੇ ਦਿਨੀਂ 'ਚ ਅੰਮ੍ਰਿਤਾ ਅਰੋੜਾ(Amrita Arora), ਕਰਿਸ਼ਮਾ ਕਪੂਰ(Karisma Kapoor), ਸੋਹੇਲ ਖਾਨ (Sohail Khan) ਦੀ ਪਤਨੀ ਸੀਮਾ ਖਾਨ (Seema Khan) ਨੂੰ ਕੋਰੋਨਾ ਪਾਜ਼ੀਟਿਵ ਮਿਲੀਆਂ ਸਨ। ਇਹ ਸਾਰੀਆਂ ਬਾਲੀਵੁੱਡ ਹਸਤੀਆਂ ਕਰਨ ਜੌਹਰ (Karan Johar Party) ਵੱਲੋਂ ਦਿੱਤੀ ਗਈ ਪਾਰਟੀ ਵਿੱਚ ਸ਼ਿਰਕਤ ਕਰਨ ਪਹੁੰਚੀਆਂ ਸਨ, ਜਿਸ ਵਿੱਚ ਆਲੀਆ ਭੱਟ (Alia Bhatt) ਵੀ ਸ਼ਾਮਲ ਸੀ। https://www.instagram.com/p/
Corona Positive ਕਰੀਨਾ ਕਪੂਰ ਖਾਨ ਤੇ ਅੰਮ੍ਰਿਤਾ ਅਰੋੜਾ ਨਾਲ ਪਾਰਟੀ ਮਗਰੋਂ ਬੇਫਿਕਰ ਘੁੰਮ ਰਹੀ Alia Bhatt! ਹੁਣ ਹੋਇਆ ਵੱਡਾ ਖੁਲਾਸਾ
abp sanjha | 19 Dec 2021 01:58 PM (IST)
ਦੇਸ਼ ਭਰ ਵਿੱਚ ਕੋਰੋਨਾ ਵਾਇਰਸ (Coronavirus) ਦੇ ਓਮੀਕਰੋਨ (Omicron) ਵੇਰੀਐਂਟ ਦੇ ਵਧਦੇ ਪ੍ਰਕੋਪ ਦੇ ਵਿਚਕਾਰ, ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣ ਲੱਗੀ ਹੈ।
Alia bhatt
Published at: 19 Dec 2021 01:58 PM (IST)