Alia Bhatt Audition For Ranbir Kapoor Movie: ਮੁੰਬਈ ਨੂੰ ਸੁਪਨਿਆਂ ਦੀ ਨਗਰੀ ਕਿਹਾ ਜਾਂਦਾ ਹੈ। ਹਰ ਦਿਨ ਕਿੰਨੇ ਲੋਕ ਇਸ ਸ਼ਹਿਰ 'ਚ ਆਪਣੇ ਵੱਖ-ਵੱਖ ਸੁਪਨੇ ਲੈ ਕੇ ਆਉਂਦੇ ਹਨ ਪਰ ਕਈ ਲੋਕਾਂ ਦੇ ਸੁਪਨੇ ਪੂਰੇ ਹੋ ਜਾਂਦੇ ਹਨ ਤੇ ਕਈ ਲੋਕਾਂ ਦੇ ਅਧੂਰੇ ਰਹਿ ਜਾਂਦੇ ਹਨ। ਦੂਜੇ ਪਾਸੇ ਬਾਲੀਵੁੱਡ 'ਚ ਕਈ ਸਿਤਾਰੇ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਖੁਦ ਦੀ ਮਿਹਨਤ 'ਤੇ ਆਪਣਾ ਫਿਲਮੀ ਕਰੀਅਰ ਬਣਾਇਆ ਹੈ।

ਉਨ੍ਹਾਂ 'ਚੋਂ ਇੱਕ ਆਲੀਆ ਭੱਟ ਨੇ ਆਮ ਲੋਕਾਂ ਦੀ ਤਰ੍ਹਾਂ ਲਾਈਨ 'ਚ ਖੜ੍ਹੇ ਹੋ ਕੇ ਬਹੁਤ ਔਡੀਸ਼ਨ ਦਿੱਤੇ ਸੀ, ਪਰ ਸ਼ੁਰੂਆਤ 'ਚ ਉਨ੍ਹਾਂ ਨੂੰ ਸਫਲਤਾ ਹਾਸਲ ਨਹੀਂ ਹੋਈ। ਆਲੀਆ ਭੱਟ ਨੇ 2012 'ਚ ਕਰਨ ਜੌਹਰ ਦੀ ਫਿਲਮ ਸਟੂਡੈਂਟ ਆਫ ਦੀ ਈਅਰ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ।


 




ਆਲੀਆ ਭੱਟ ਦੀ ਇਹ ਫਿਲਮ ਕਾਫੀ ਸੁਪਰਹਿੱਟ ਸਾਬਤ ਹੋਈ ਸੀ ਪਰ ਕੀ ਤੁਸੀਂ ਜਾਣਦੇ ਹੋ ਇਸ ਫਿਲਮ ਤੋਂ ਪਹਿਲਾ ਆਲੀਆ ਭੱਟ ਨੇ ਰਣਬੀਰ ਕਪੂਰ ਦੀ ਫਿਲਮ ਵੇਕਅਪ ਸਿਡ ਲਈ ਔਡੀਸ਼ਨ ਦਿੱਤਾ ਸੀ? ਸਾਲ 2009 ਤੋਂ ਹੀ ਆਲੀਆ ਭੱਟ ਨੇ ਆਪਣੇ ਫਿਲਮੀ ਕਰੀਅਰ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਰਣਬੀਰ ਕਪੂਰ ਦੀ ਫਿਲਮ 'ਚ ਐਂਟਰੀ ਲੈਣ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਵੀਡੀਓ 'ਚ ਆਲੀਆ ਭੱਟ ਕੋਂਕਣਾ ਸੇਨ ਦੇ ਰੋਲ ਲਈ ਔਡੀਸ਼ਨ ਦਿੰਦੀ ਦਿਖਾਈ ਦੇ ਰਹੀ ਹੈ ਪਰ ਅਫਸੋਸ ਆਲੀਆ ਭੱਟ ਇਸ ਰੋਲ ਲਈ ਫਿੱਟ ਨਹੀਂ ਬੈਠੀ ਤੇ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ।

ਵੀਡੀਓ 'ਚ ਇਕ ਗੱਲ 'ਤੇ ਗੌਰ ਕੀਤਾ ਜਾ ਸਕਦਾ ਹੈ। ਜਦੋਂ ਆਲੀਆ ਫਿਲਮ 'ਵੇਕਅਪ ਸਿਡ' ਲਈ ਔਡੀਸ਼ਨ ਦੇ ਰਹੀ ਸੀ ਤਾਂ ਉਹ ਥੋੜ੍ਹੀ ਮੋਟੀ ਦਿਖਾਈ ਦੇ ਰਹੀ ਹੈ ਪਰ ਜਦੋਂ ਉਨ੍ਹਾਂ ਨੇ ਕਰਨ ਜੌਹਰ ਦੀ ਫਿਲਮ ਸਟੂਡੈਂਟ ਆਫ ਦ ਈਅਰ 'ਚ ਡੈਬਿਊ ਕੀਤਾ ਸੀ ਤਾਂ ਉਨ੍ਹਾਂ 'ਚ ਕਾਫੀ ਚੰਗਾ ਟਰਾਂਸਫਾਰਮੇਸ਼ਨ ਦਿਖਾਈ ਦਿੱਤਾ ਸੀ। ਇੰਟਰਨੈੱਟ 'ਤੇ ਵੀਡੀਓ ਬਹੁਤ ਵਾਇਰਲ ਹੁੰਦਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਆਲੀਆ ਭੱਟ ਇਨੀਂ ਦਿਨੀਂ ਰਣਬੀਰ ਕਪੂਰ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ।