Alia Bhatt  Will Add Kapoor To Her Passport:  ਵਿਆਹ ਤੋਂ ਬਾਅਦ ਇੱਕ ਕੁੜੀ ਦੀ ਜ਼ਿੰਦਗੀ ਬਹੁਤ ਬਦਲ ਜਾਂਦੀ ਹੈ। ਸਰਨੇਮ ਵੀ ਆਪਣਾ ਨਹੀਂ ਰਹਿੰਦਾ। ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੀ ਆਪਣਾ ਸਰਨੇਮ ਬਦਲੇਗੀ। ਹਾਲਾਂਕਿ ਕਾਨੂੰਨੀ ਰੂਪ 'ਚ ਫਿਲਮਾਂ 'ਚ ਉਨ੍ਹਾਂ ਆਲੀਆ ਭੱਟ ਦਾ ਨਾਂ ਹੀ ਰਹੇਗਾ। ਉਸ ਨੇ ਆਪਣਾ ਸਰਨੇਮ ਬਦਲਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਆਓ ਜਾਣਦੇ ਹਾਂ ਇਸ ਬਾਰੇ ਉਨ੍ਹਾਂ ਦੀ ਕੀ ਰਾਏ ਹੈ ਅਤੇ ਕੀ ਉਹ ਕੋਈ ਫੈਸਲਾ ਲੈਣ ਜਾ ਰਹੀ ਹੈ।


ਕਮਿਟਮੈਂਟਸ ਦੀ ਵਜ੍ਹਾ ਨਾਲ ਹੋ ਗਈ ਦੇਰੀ


ਆਲੀਆ ਇਨ੍ਹੀਂ ਦਿਨੀਂ ਰਣਬੀਰ ਕਪੂਰ ਨਾਲ ਆਪਣੀ ਫਿਲਮ 'ਬ੍ਰਹਮਾਸਤਰ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਦੋਵਾਂ ਨੇ ਇਸ ਸਾਲ ਅਪ੍ਰੈਲ 'ਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਲਗਾਤਾਰ ਕਮਿਟਮੈਂਟਸ ਕਾਰਨ ਆਲੀਆ ਕਾਨੂੰਨੀ ਤੌਰ 'ਤੇ ਆਪਣੇ ਨਾਂ ਨਾਲ 'ਕਪੂਰ' ਨਹੀਂ ਜੋੜ ਸਕੀ।


ਕਾਨੂੰਨੀ ਰੂਪ ਨਾਲ ਬਣੇਗੀ ਆਲੀਆ ਕਪੂਰ 



ਮਿਡ-ਡੇ ਨਾਲ ਗੱਲਬਾਤ ਦੌਰਾਨ ਆਲੀਆ ਨੇ ਖੁਲਾਸਾ ਕੀਤਾ ਕਿ ਵਾਰ-ਵਾਰ ਕਮਿਟਮੈਂਟਸ ਕਾਰਨ ਉਸ ਨੂੰ ਦਸਤਾਵੇਜ਼ਾਂ 'ਚ ਆਪਣਾ ਸਰਨੇਮ ਬਦਲਣ 'ਚ ਦੇਰੀ ਹੋਈ। ਉਸ ਨੇ ਇਹ ਵੀ ਦੱਸਿਆ ਕਿ ਰਣਬੀਰ ਨੇ ਸਮੇਂ ਦੇ ਨਾਲ ਹੀ ਆਪਣੇ ਪਾਸਪੋਰਟ ਵਿੱਚ ਆਪਣਾ ਵਿਆਹੁਤਾ ਦਰਜਾ ਬਦਲ ਲਿਆ ਸੀ। ਹੁਣ ਉਨ੍ਹਾਂ ਦੀ ਵਾਰੀ ਹੈ। ਉਸ ਨੇ ਕਿਹਾ, 'ਮੈਂ ਜਲਦੀ ਹੀ ਆਪਣਾ ਸਰਨੇਮ ਬਦਲ ਲਵਾਂਗੀ। ਮੈਂ ਇਹ ਸਭ ਕੁਝ ਕਰਨਾ ਚਾਹੁੰਦੀ ਹਾਂ। ਮੈਨੂੰ ਅਜਿਹਾ ਕਰਕੇ ਬਹੁਤ ਖੁਸ਼ੀ ਹੋਵੇਗੀ।"


ਆਪਣੇ ਆਪ ਨੂੰ ਵੱਖਰਾ ਮਹਿਸੂਸ ਨਹੀਂ ਕਰਵਾਉਣਾ ਚਾਹੁੰਦੀ


ਆਲੀਆ ਨੇ ਕਿਹਾ, ''ਅਸੀਂ ਜਲਦੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਾਂ। ਜਦੋਂ ਕਪੂਰ ਪਰਿਵਾਰ ਇਕੱਠੇ ਘੁੰਮ ਰਿਹਾ ਹੋਵੇ ਤਾਂ ਮੈਂ ਇਕੱਲੀ 'ਭੱਟ' ਨਹੀਂ ਬਣਨਾ ਚਾਹੁੰਦੀ ਤੇ ਮੈਂ ਆਪਣੇ ਆਪ ਨੂੰ ਵੱਖਰਾ ਮਹਿਸੂਸ ਨਹੀਂ ਕਰਵਾਉਣੀ ਚਾਹੁੰਦੀ।



ਇਹ ਵੀ ਪੜ੍ਹੋ: Viral Video: ਲਾਲ ਮਿਰਚ ਨੇ ਇਸ ਖਤਰਨਾਕ ਪੌਦੇ ਦਾ ਕੀਤਾ ਬੁਰਾ ਹਾਲ, ਦੇਖੋ ਵਾਇਰਲ ਵੀਡੀਓ


ਇਹ ਵੀ ਪੜ੍ਹੋ: Viral News: ਪਾਲਤੂ ਅਜਗਰ ਨੇ ਖੋਹਿਆ ਮਾਲਕ ਦਾ ਸਾਹ, ਬੇਰਹਿਮੀ ਨਾਲ ਉਤਾਰ ਦਿੱਤਾ ਮੌਤ ਦੇ ਘਾਟ!