Weather Update: ਮੌਨਸੂਨ ਦੀ ਬਰਸਾਤ ਨੇ ਪਹਾੜੀ ਇਲਾਕਿਆਂ 'ਚ ਭਾਰੀ ਤਬਾਹੀ ਮਚਾ ਦਿੱਤੀ ਹੈ। ਹਿਮਾਚਲ 'ਚ ਹੜ੍ਹ ਵਰਗੀ ਬਣੀ ਸਥਿਤੀ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਪੌਂਗ ਡੈਮ ਤੋਂ ਪਾਣੀ ਛੱਡਣ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ ਪਰ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਅਤੇ ਹੁੰਮਸ ਵਧ ਰਹੀ ਹੈ। ਪਰ ਹੁਣ ਮੌਸਮ ਵਿਭਾਗ ਵੱਲੋਂ ਇੱਥੇ ਵੀ ਮੀਂਹ ਪੈਣ ਦੇ ਆਸਾਰ ਜਤਾਏ ਗਏ ਹਨ। ਸੋਮਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਪੰਜਾਬ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ ਕਈ ਸ਼ਹਿਰਾਂ 'ਚ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਐਤਵਾਰ ਨੂੰ ਤੇਜ਼ ਧੁੱਪ ਨਾਲ ਗਰਮੀ ਦਾ ਮੌਸਮ ਬਣਿਆ ਰਹੇਗਾ।
'ਗੱਦਾਰ ਦੱਸੋ ਕੌਣ?' ਗੀਤ ਕੱਢਿਆ ਤਾਂ 'ਆਪ' ਦੇ 92 ਦੇ 92 ਵਿਧਾਇਕ ਬੋਲੇ, ਮੂਸੇਵਾਲੇ ਦੀ ਸੁਰੱਖਿਆ ਘਟਾਉਣ ਸਬੰਧੀ ਕਿਸੇ ਨੇ ਜ਼ੁਬਾਨ ਨਹੀਂ ਖੋਲ੍ਹੀ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਲਾਏ ਗੰਭੀਰ ਇਲਜ਼ਾਮ
ਦਸ ਦਈਏ ਕਿ ਪੰਜਾਬ ਵਾਸੀ ਪਿਛਲੇ ਕਈ ਦਿਨਾਂ ਤੋਂ ਗਰਮੀ ਦੀ ਮਾਰ ਝੱਲ ਰਹੇ ਹਨ ਹਾਲਾਂਕਿ ਕਈ ਥਾਵਾਂ 'ਤੇ ਬੱਦਲ ਵਰ੍ਹੇ ਵੀ ਪਰ ਗਰਮੀ ਤੋਂ ਰਾਹਤ ਨਹੀਂ ਦੇ ਸਕੇ ਤਾਪਮਾਨ 35 ਡਿਗਰੀ ਨੇੜੇ ਹੈ ਪਰ ਮਾਲਵੇ ਵਿੱਚ ਅੱਜ ਮੀਂਹ ਪੈਣ ਦੇ ਆਸਾਰ ਹਨ।
ਪੰਜਾਬ ਦੇ ਕੁਝ ਖੇਤਰਾਂ ਵਿੱਚ ਬੱਦਲ ਛਾਏ ਰਹਿਣਗੇ, ਪਰ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਹਿਮਾਚਲ 'ਚ ਵੀ ਚੰਗੀ ਬਾਰਿਸ਼ ਦਾ ਅਲਰਟ ਜਾਰੀ ਹੈ। ਜਿੱਥੇ ਪੌਂਗ ਡੈਮ 'ਚ ਪਾਣੀ ਦਾ ਪੱਧਰ ਵਧਣ 'ਤੇ ਵਾਧੂ ਪਾਣੀ ਸ਼ਾਹ ਨਾਹਰ ਬੈਰਾਜ ਵਿੱਚ ਛੱਡਿਆ ਗਿਆ ਸੀ ਉੱਥੇ ਹੀ ਇਸ ਨਾਲ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਦਾ ਖਦਸ਼ਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਜਾਣ ਲਈ ਵੀ ਕਿਹਾ ਗਿਆ ਹੈ।