ਇਸ ਤੋਂ ਬਾਅਦ ਹਾਲ ਹੀ ‘ਚ ਆਲਿਆ ਵੀ ਸੋਸ਼ਲ ਮੀਡੀਆ ਟਵਿਟਰ ‘ਤੇ ਆਪਣੇ ਫੈਨਸ ਨੂੰ ਜਵਾਬ ਦੇਣ ਆਈ ਸੀ। ਜਿਸ ਤੋਂ ਬਾਅਦ ਆਲਿਆ ਅੱਗੇ ਸਵਾਲਾਂ ਦੀ ਝੜੀ ਹੀ ਲੱਗ ਗਈ। ਪਰ ਇਨ੍ਹਾਂ ਸਵਾਲਾਂ ਇੱਕ ਜਵਾਬ ਅਜਿਹਾ ਸੀ ਕਿ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੀ ਹੋ ਗਿਆ। ਆਲਿਆ ਨੂੰ ਫੈਨ ਨੇ ਕਿਹਾ ਕਿ ਕੀ ਉਹ ਉਸ ਨੂੰ ਆਲਿਆ ਭੱਟ ਦੀ ਥਾਂ ਆਲਿਆ ਕਪੂਰ ਕਹਿ ਸਕਦਾ ਹੈ?”
ਫੈਨ ਦਾ ਇਹ ਸਵਾਲ ਸੁਣ ਕੇ ਆਲਿਆ ਸ਼ਾਈਦ ਥੋੜ੍ਹਾ ਜਿਹਾ ਚੀੜ੍ਹ ਗਈ ਅਤੇ ਉਸ ਨੇ ਫੈਨ ਨੂੰ ਕਿਹਾ ਕਿ ਕੀ ਮੈਂ ਤੁਹਾਨੂੰ ਹਿਮਾਂਸ਼ੂ ਕਪੂਰ ਬੁਲ੍ਹਾ ਸਕਦੀ ਹਾਂ’। ਆਲਿਆ ਅਤੇ ਰਣਬੀਰ ਦੋਨੋਂ ਜਲਦੀ ਹੀ ਫ਼ਿਲਮ ‘ਬ੍ਰਹਮਾਸਤਰ’ ‘ਚ ਵੀ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਦੋਨਾਂ ਦੇ ਪਰਿਵਾਰਕ ਮੈਂਬਰ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਖੁਸ਼ ਵੀ ਹਨ।