ਚੰਡੀਗੜ੍ਹ: ਪਾਕਿਸਤਾਨੀ ਅਦਾਲਤ ਨੇ ਪਾਕਿ ਸਰਕਾਰ ਨੂੰ ਹਾਮਿਦ ਅੰਸਾਰੀ ਦੀ ਰਿਹਾਈ ਕਰਨ ਦੇ ਹੁਕਮ ਦਿੱਤੇ ਹਨ। ਹਾਮਿਦ ਅੰਸਾਰੀ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਜੋ ਆਨਲਾਈਨ ਦੋਸਤ ਬਣੀ ਕੁੜੀ ਨੂੰ ਮਿਲਣ ਲਈ ਪਾਕਿਸਤਾਨ ਪਹੁੰਚ ਗਿਆ ਸੀ। ਉਸ ਨੂੰ ਫਰਜ਼ੀ ਕਾਗਜ਼ਾਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਕਰਕੇ ਉਸ ਨੂੰ 3 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। ਹੁਣ ਸਜ਼ਾ ਦੇ 3 ਸਾਲ ਪੂਰੇ ਹੋਣ ਬਾਅਦ ਉਸ ਦੀ ਜਲਦ ਰਿਹਾਈ ਦੀ ਉਮੀਦ ਕੀਤੀ ਜਾ ਰਹੀ ਹੈ।


ਸਬੰਧਤ ਖ਼ਬਰ: ਸਰਬਜੀਤ ਸਿੰਘ ਦੇ ਕਤਲ ਕੇਸ 'ਚੋਂ ਮੁੱਖ ਮੁਲਜ਼ਮ ਬਰੀ

ਹਾਮਿਦ ਨੂੰ ਨਵੰਬਰ 2012 'ਚ ਪਾਕਿਸਤਾਨੀ ਦੇ ਕੋਹਾਟ ਤੋਂ ਹਿਰਾਸਤ 'ਚ ਲਿਆ ਗਿਆ ਸੀ। ਇਸ ਸਮੇਂ ਉਹ ਮਰਦਾਨ ਜੇਲ੍ਹ ਵਿੱਚ ਬੰਦ ਹੈ। ਬੀਬੀਸੀ ਮੁਤਾਬਕ ਚਾਰ ਨਵੰਬਰ 2012 ਨੂੰ ਹਾਮਿਦ ਨੇ ਮੁੰਬਈ ਤੋਂ ਕਾਬੁਲ ਦੀ ਫਲਾਇਟ ਲਈ ਸੀ ਤੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਇੱਕ ਹਵਾਈ ਕੰਪਨੀ 'ਚ ਇੰਟਰਵਿਊ ਦੇਣ ਜਾ ਰਿਹਾ ਹੈ। 15 ਨਵੰਬਰ ਨੂੰ ਉਸਨੇ ਘਰ ਪਰਤਣਾ ਸੀ ਪਰ ਕਾਬੁਲ ਪਹੁੰਚਣ ਤੋਂ ਕੁਝ ਦਿਨ ਬਾਅਦ ਉਸਦਾ ਘਰ ਵਾਲਿਆਂ ਨਾਲ ਸੰਪਰਕ ਟੁੱਟ ਗਿਆ।

ਇਹ ਵੀ ਪੜ੍ਹੋ- ਪਾਕਿਸਤਾਨੀ ਜੇਲ੍ਹ 'ਚ ਕੈਦ ਇੱਕ ਹੋਰ "ਸਰਬਜੀਤ" ਨੇ ਪੂਰੀ ਕੀਤੀ ਸਜ਼ਾ, ਕੀ ਹੋ ਪਾਵੇਗੀ ਵਤਨ ਵਾਪਸੀ ..?

ਓਧਰ, ਪੁਲਿਸ ਮੁਤਾਬਕ ਕੋਹਾਟ ਦੇ ਇੱਕ ਹੋਟਲ 'ਚ ਕਮਰਾ ਕਿਰਾਏ ਤੇ ਲੈਣ ਲੱਗਿਆਂ ਹਾਮਿਦ ਨੇ ਜਾਅਲੀ ਪਛਾਣ ਪੱਤਰ ਵਰਤਿਆ ਜਿਸ ’ਤੇ ਸ਼ੱਕ ਹੋਣ ਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ 'ਚ ਲੈ ਲਿਆ ਸੀ। ਪਾਕਿਸਤਾਨ ਦੇ ਸੂਚਨਾ ਵਿਭਾਗ ਮੁਤਾਬਕ ਹਾਮਿਦ ਨੇ ਪੁੱਛਗਿੱਛ 'ਚ ਇਹ ਮੰਨਿਆ ਕਿ ਉਹ ਗੈਰ-ਕਾਨੂੰਨੀ ਤੌਰ ’ਤੇ ਅਫ਼ਗਾਨਿਸਤਾਨ ਤੋਂ ਤੋਰਖ਼ਮ ਰਾਹੀਂ ਪਾਕਿਸਤਾਨ ਦਾਖ਼ਲ ਹੋਇਆ ਸੀ।