Alia Bhatt Rocked Breezy-Boho Ensemble: ਰਣਬੀਰ ਕਪੂਰ ਅਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬ੍ਰਹਮਾਸਤਰ' ਦੀ ਸਫਲਤਾ ਤੋਂ ਕਾਫੀ ਖੁਸ਼ ਹਨ। ਅਕਸਰ ਦੋਵੇਂ ਪਾਪਰਾਜ਼ੀ ਕਿਤੇ ਨਾ ਕਿਤੇ ਨਜ਼ਰ ਆਉਂਦੇ ਹਨ। 15 ਸਤੰਬਰ 2022 ਯਾਨੀ ਵੀਰਵਾਰ ਨੂੰ, ਇਸ ਪਿਆਰੇ ਜੋੜੇ ਨੂੰ ਮੁੰਬਈ ਦੇ ਕਾਲੀਨਾ ਏਅਰਪੋਰਟ 'ਤੇ ਦੇਖਿਆ ਗਿਆ ਸੀ। ਦੋਵੇਂ ਰਵਾਇਤੀ ਕੱਪੜਿਆਂ 'ਚ ਕਾਫੀ ਖੂਬਸੂਰਤ ਲੱਗ ਰਹੇ ਸਨ। ਆਲੀਆ ਅਤੇ ਰਣਬੀਰ ਨੇ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ।


ਆਲੀਆ ਦੇ ਚਿਹਰੇ ਤੇ ਦਿਖਿਆ ਪ੍ਰੈਗਨੈਂਸੀ ਗਲੋ
ਆਲੀਆ ਨੇ ਬ੍ਰੀਜ਼ੀ-ਬੋਹੋ ਕੋ-ਆਰਡਰ ਦਾ ਬਹੁਤ ਹੀ ਪਿਆਰਾ ਪ੍ਰਿੰਟਡ ਸੂਟ ਪਾਇਆ ਸੀ। ਜਦਕਿ ਰਣਬੀਰ ਨੇ ਚਿੱਟਾ ਕੁੜਤਾ ਅਤੇ ਨੀਲੇ ਰੰਗ ਦੀ ਜੈਕੇਟ ਪਹਿਨੀ ਹੋਈ ਸੀ। ਵਾਲਾਂ 'ਚ ਹੇਅਰਬੈਂਡ ਅਤੇ ਅੱਖਾਂ 'ਤੇ ਕਾਲੇ ਚਸ਼ਮੇ ਪਾਏ ਰਣਬੀਰ ਕਾਫੀ ਖੂਬਸੂਰਤ ਲੱਗ ਰਹੇ ਸਨ। ਆਲੀਆ ਦੇ ਰਵਾਇਤੀ ਪਹਿਰਾਵੇ `ਚ ਕਾਫ਼ੀ ਸ਼ਾਨਦਾਰ ਲੱਗ ਰਹੀ ਸੀ। ਇਸ ਦੇ ਨਾਲ ਨਾਲ ਉਸ ਦੇ ਚਿਹਰੇ ਤੇ ਪ੍ਰੈਗਨੈਂਸੀ ਗਲੋ ਦੇਖਦੇ ਹੀ ਬਣਦਾ ਸੀ। ਮਾਨਵ ਮੰਗਲਾਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਲੀਆ ਅਤੇ ਰਣਬੀਰ ਦੀ ਤਸਵੀਰ ਸ਼ੇਅਰ ਕੀਤੀ ਹੈ।


32 ਹਜ਼ਾਰ ਦੇ ਕੁੜਤੇ `ਚ ਨਜ਼ਰ ਆਈ ਆਲੀਆ
ਅਭਿਨੇਤਰੀ ਦਾ ਕੁੜਤਾ ਅਤੇ ਪਲਾਜ਼ੋ ਸਟਾਈਲਿਸ਼ ਦੇ ਨਾਲ-ਨਾਲ ਆਰਾਮਦਾਇਕ ਵੀ ਲੱਗ ਰਿਹਾ ਸੀ। ਆਲੀਆ ਨੇ ਸਿਲਵਰ ਈਅਰਰਿੰਗਸ ਅਤੇ ਗੋਲਡਨ ਬਲਾਕ ਹੀਲਜ਼ ਨਾਲ ਆਪਣੀ ਬਿਨਾਂ ਮੇਕਅਪ ਲੁੱਕ ਕੈਰੀ ਕੀਤਾ। ਆਲੀਆ ਦੇ ਇਸ ਰਵਾਇਤੀ ਸੂਟ ਦੀ ਕੀਮਤ 32 ਹਜ਼ਾਰ ਹੈ। 









7 ਦਿਨਾਂ `ਚ ਬ੍ਰਹਮਾਸਤਰ ਨੇ ਕਮਾਏ ਇੰਨੇ ਕਰੋੜ
ਤੁਹਾਨੂੰ ਦੱਸ ਦੇਈਏ ਕਿ ਰਣਬੀਰ ਅਤੇ ਆਲੀਆ ਦੀ ਫਿਲਮ ਬ੍ਰਹਮਾਸਤਰ 9 ਸਤੰਬਰ 2022 ਨੂੰ ਦੇਸ਼ ਭਰ ਵਿੱਚ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾ ਵਿੱਚ ਰਿਲੀਜ਼ ਹੋਈ ਸੀ। ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਵੀਐਫਐਕਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਫਿਲਮ 'ਚ ਰਣਬੀਰ ਅਤੇ ਆਲੀਆ ਦੀ ਕੈਮਿਸਟਰੀ ਦੇ ਨਾਲ-ਨਾਲ ਸ਼ਾਹਰੁਖ ਖਾਨ ਦੇ ਕੈਮਿਓ ਰੋਲ ਨੂੰ ਵੀ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਅਮਿਤਾਭ ਬੱਚਨ ਅਤੇ ਮੌਨੀ ਰਾਏ ਦੀ ਅਦਾਕਾਰੀ ਦੀ ਵੀ ਕਾਫੀ ਤਾਰੀਫ ਹੋਈ ਹੈ।