ਮੁੰਬਈ: ‘ਕਲੰਕ’ ਦੇ ਫਲੌਪ ਹੋਣ ਮਗਰੋਂ ਆਲਿਆ ਭੱਟ ਤੇ ਆਦਿੱਤਿਆ ਰਾਏ ਕਪੂਰ ਦੀ ਜੋੜੀ ਇੱਕ ਵਾਰ ਫੇਰ ਸਕਰੀਨ ‘ਤੇ ਨਜ਼ਰ ਆਵੇਗੀ। ਕੁਝ ਸਮਾਂ ਪਹਿਲਾਂ ਹੀ ਖ਼ਬਰਾਂ ਆ ਗਈਆਂ ਸੀ ਕਿ ਜਲਦੀ ਹੀ ਦੋਵੇਂ ਪੂਜਾ ਭੱਟ ਤੇ ਸੰਜੇ ਦੱਤ ਦੀ ਫ਼ਿਲਮ ‘ਸੜਕ’ ਦੇ ਸੀਕੂਅਲ ‘ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਪਹਿਲਾਂ ਮੌਕਾ ਹੋਵੇਗਾ ਜਦੋਂ ਆਲਿਆ ਭੱਟ ਆਪਣੇ ਪਿਤਾ ਮਹੇਸ਼ ਭੱਟ ਨਾਲ ਕੰਮ ਕਰੇਗੀ।

ਹੁਣ ਫ਼ਿਲਮ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਪਹਿਲਾਂ ਖ਼ਬਰਾਂ ਸੀ ਕਿ ਫ਼ਿਲਮ ਰੋਮਾਨੀਆ ‘ਚ ਸ਼ੂਟ ਹੋਣੀ ਹੈ ਪਰ ਅਜਿਹਾ ਨਹੀਂ ਹੈ। ਫ਼ਿਲਮ ਦੀ ਸ਼ੂਟਿੰਗ ਲਈ ਮੁੰਬਈ ਨੂੰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਇੰਡੀਆ ਦੇ ਹੀ ਕੁਝ ਹਿੱਸਿਆਂ ‘ਚ ਵੀ ਇਸ ਦੀ ਸ਼ੂਟਿੰਗ ਕੀਤੀ ਜਾਵੇਗੀ। ਜੇਕਰ ਆਲਿਆ ਦੀ ਗੱਲ ਕਰੀਏ ਤਾਂ ਉਸ ਕੋਲ ‘ਬ੍ਰਹਮਾਸਤਰ’ ਤੇ ‘ਤੱਖ਼ਤ’ ਜਿਹੀਆਂ ਫ਼ਿਲਮਾਂ ਵੀ ਹਨ।