ਇਸ ਤੋਂ ਇਲਾਵਾ ਆਪਣੇ ਆਧਾਰ ਕਾਰਡ ਨੂੰ ਤੁਸੀਂ ਆਨਲਾਈਨ ਕਿਵੇਂ ਅਪਡੇਟ ਕਰ ਸਕਦੇ ਹੋ, ਇਸ ਦੇ ਤਰੀਕੇ ਵੀ ਤੁਸੀਂ ਹੇਠ ਪੜ੍ਹ ਸਕਦੇ ਹੋ।
ਇਸ ਲਈ ਸਭ ਤੋਂ ਪਹਿਲਾਂ https://uidai.gov.in/ ਲਿੰਕ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਸ਼ਨ ਪੁੱਛੇ ਜਾਣ ਤੋਂ ਬਾਅਦ ਆਧਾਰ ਅਪਡੇਟ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਦੂਜੀ ਟੈੱਬ ‘ਚ ਆਧਾਰ ਸੈਲਫ ਸਰਵਿਸ ਅਪਡੇਟ ਪੋਰਟਲ ਖੁੱਲ੍ਹ ਜਾਵੇਗਾ ਜਿੱਥੇ ਦੋ ਆਪਸ਼ਨ ਮਿਲਣਗੇ ਜਿੱਥੇ ਜਾ ਕੇ ਤੁਸੀਂ ਆਪਣਾ ਆਧਾਰ ਅਪਡੇਟ ਕਰਵਾ ਸਕਦੇ ਹੋ।
- ਆਧਾਰ ਨੰਬਰ ਨਾਲ ਲੌਗ ਇੰਨ ਕਰੋ। ਓਟੀਪੀ ‘ਤੇ ਕਲਿੱਕ ਕਰੋ।
- ਪ੍ਰੀਵਿਊ ਟੈਬ ‘ਚ ਜਾ ਕੇ ਆਪਣਾ ਨਵਾਂ ਪਤਾ ਭਰੋ।
- ਹੁਣ ਤੁਹਾਨੂੰ ਨਵਾਂ ਪਤਾ ਦਿਖੇਗਾ। ਇਸ ਤੋਂ ਬਾਅਦ ਸਬਮਿਟ ਟੈਬ ਕਲਿੱਕ ਕਰੋ।
- ਫੇਰ ਤੁਹਾਡੇ ਕੋਲ ਜੋ ਵੀ ਐਡਰੈੱਸ ਪਰੂਫ ਹੈ, ਉਸ ਨੂੰ ਸਕੈਨ ਕਰ ਅਪਲੋਡ ਕਰੋ।
- ਫੇਜ਼ ਇੱਕ URN ਨੰਬਰ ਦੇਵੇਗਾ, ਇਸ ਨੂੰ ਲਿਖ ਲਓ।
ਜੇਕਰ ਤੁਹਾਡੇ ਕੋਲ ਕੋਈ ਵੈਲਿਡ ਅਡ੍ਰੈਸ ਪਰੂਫ ਨਹੀਂ ਤਾਂ ਤੁਸੀਂ ਅਡ੍ਰੈਸ ਵੈਲੀਡੇਸ਼ਨ ਲੇਟਰ ਦੀ ਮਦਦ ਨਾਲ ਇਸ ਨੂੰ ਅਪਡੇਟ ਕਰ ਸਕਦੇ ਹੋ।
ਆਪਸ਼ਨ 2: ਅਡ੍ਰੈਸ ਵੈਲੀਡੇਸ਼ਨ ਲੇਟਰ ਨਾਲ ਅਪਡੇਟ ਕਰੋ।
- ਆਧਾਰ ਨੰਬਰ ਨਾਲ ਲੌਗ ਇੰਨ ਕਰ ਕੈਪਚਾ ਇਮੇਜ਼ ਤੇ ਓਟੀਟੀ ਮੰਗਵਾਓ।
- ਸੀਕ੍ਰੇਟ ਕੋਡ ਭਰੋ।
- ਅਡ੍ਰੈਸ ਨੂੰ ਪ੍ਰਿਵਿਊ ਕਰੋ।
- ਰਿਕਵੈਸਟ ਸਬਮਿਟ ਕਰ URN ਨੂੰ ਸੇਵ ਕਰੋ।
- ਆਧਾਰ ਕਾਰਡ ‘ਤੇ ਮੋਬਾਈਲ ਨੰਬਰ ਕਿਵੇਂ ਅਪਡੇਟ ਕਰੋ।
ਇਸ ਗੱਲ ਦਾ ਧਿਆਨ ਰੱਖੋ ਕਿ ਆਧਾਰ ਕਾਰਨ ‘ਚ ਸਿਰਫ ਤੁਸੀਂ ਆਪਣੇ ਪਤੇ ਨੂੰ ਹੀ ਆਨਲਾਈਨ ਅਪਡੇਟ ਕਰ ਸਕਦੇ ਹੋ। ਜਦਕਿ ਨਾਂ, ਡੇਟ ਆਫ ਬਰਥ, ਜੈਂਡਰ, ਮੋਬਾਈਲ ਨੰਬਰ ਤੇ ਈਮੇਲ ਲਈ ਤੁਹਾਨੂੰ UIDAI ਐਨਰੋਲਮੈਂਟ ਸੈਂਟਰ ਹੀ ਜਾਣਾ ਪਵੇਗਾ।