ਚੰਡੀਗੜ੍ਹ: ਅਦਾਕਾਰਾ ਤੋਂ ਸਿਆਸਸਤਦਾਨ ਬਣੀ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਕਿਰਨ ਖੇਰ ਆਪਣੇ ਪਤੀ ਅਨੁਪਮ ਖੇਰ ਤੋਂ ਵੀ ਜ਼ਿਆਦਾ ਅਮੀਰ ਹਨ। ਨਾਮਜ਼ਦਗੀ ਪੱਤਰ ਨਾਲ ਦਾਖ਼ਲ ਕੀਤੇ ਹਲਫ਼ਨਾਮੇ ਮੁਤਾਬਕ ਚੰਡੀਗੜ੍ਹ ਸੀਟ ਤੋਂ ਮੌਜੂਦਾ ਸਾਂਸਦ ਨੇ ਆਪਣੀ ਜਾਇਦਾਦ 30.88 ਕਰੋੜ ਰੁਪਏ ਦੀ ਦੱਸੀ ਹੈ। ਇਹ ਜਾਇਦਾਦ ਉਨ੍ਹਾਂ ਦੇ ਪਤੀ ਤੋਂ ਕਰੀਬ ਦੋ ਗੁਣਾ ਵੱਧ ਹੈ।


ਕਿਰਨ ਖੇਰ ਨੇ ਹਲਫ਼ਨਾਮੇ ਵਿੱਚ ਆਪਣੀ ਚੱਲ ਸੰਪੱਤੀ 16.97 ਕਰੋੜ ਤੇ ਅਚੱਲ 13.91 ਕਰੋੜ ਰੁਪਏ ਦੱਸੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੇ ਪਤੀ ਅਨੁਪਮ ਕੋਲ ਜਾਇਦਾਦ ਸਮੇਤ 16.61 ਕਰੋੜ ਰੁਪਏ ਦੀ ਸੰਪੱਤੀ ਹੈ।

ਦੱਸ ਦੇਈਏ ਕਿ ਚੰਡੀਗੜ੍ਹ ਤੋਂ ਕਿਰਨ ਖੇਰ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨਾਲ ਹੋ ਰਿਹਾ ਹੈ। ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਅਖ਼ੀਰਲੇ ਗੇੜ ਵਿੱਚ 19 ਮਈ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਏਗੀ।