ਨਵੀਂ ਦਿੱਲੀ: ਭਾਰਤ ਦੇ ਮੁੱਖ ਜੱਜ ਰੰਜਨ ਗੋਗੋਈ ਖ਼ਿਲਾਫ਼ ਲੱਗੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਏਕੇ ਪਟਨਾਇਕ ਕਰਨਗੇ। ਚੀਫ਼ ਜਸਟਿਸ ਵਿਰੁੱਧ ਸਾਜ਼ਿਸ਼ ਦਾ ਦਾਅਵਾ ਵਕੀਲ ਉਤਸਵ ਸਿੰਘ ਬੈਂਸ ਦੇ ਨੇ ਕੀਤਾ ਹੈ। ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਅਜਿਹੇ 'ਫਿਕਸਰਜ਼' ਮੌਜੂਦ ਹਨ ਜੋ ਸੁਣਵਾਈ ਤੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।
ਅਦਾਲਤ ਨੇ ਸੀਬੀਆਈ, ਆਈਬੀ ਤੇ ਦਿੱਲੀ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜਸਟਿਸ ਪਟਨਾਇਕ ਦੀ ਜਾਂਚ ਦੇ ਨਤੀਜੇ ਚੀਫ਼ ਜਸਟਿਸ ਵਿਰੁੱਧ ਸ਼ਿਕਾਇਤ ਦੀ ਜਾਂਚ ਕਰ ਲਈ ਅੰਦਰੂਨੀ ਜਾਂਚ ਕਮੇਟੀ ਨੂੰ ਪ੍ਰਭਾਵਿਤ ਨਹੀਂ ਕਰਨਗੇ। ਇਹ ਜਾਂਚ ਚੀਫ਼ ਜਸਟਿਸ ਰੰਜਨ ਗੋਗੋਈ ਖ਼ਿਲਾਫ਼ ਬਰਖ਼ਾਸਤ ਮਹਿਲਾ ਕਰਮਚਾਰੀ ਵੱਲੋਂ ਲਾਏ ਜਿਣਸੀ ਸ਼ੋਸ਼ਣ ਨਾਲ ਸਬੰਧਤ ਹੈ।
ਇਸ 'ਤੇ ਸੁਪਰੀਮ ਕੋਰਟ ਦੇ ਵਕੀਲ ਉਤਸਵ ਸਿੰਘ ਬੈਂਸ ਨੇ ਦਾਅਵਾ ਕੀਤਾ ਸੀ ਕਿ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਵਿੱਚ ਫਸਾਉਣ ਲਈ ਵੱਡੀ ਸਾਜ਼ਿਸ਼ ਰਚੀ ਗਈ ਹੈ। ਉਸ ਨੇ ਕਿਹਾ ਸੀ ਕਿ ਇਸ ਸਾਜ਼ਿਸ਼ ਵਿੱਚ ਕੋਰਟ ਦੇ ਸਿਸਟਮ 'ਚ ਮੌਜੂਦ ਫਿਕਸਰ, ਤਿੰਨ ਬਰਖ਼ਾਸਤ ਕਰਮਚਾਰੀ ਤੇ ਕਾਰਪੋਰੇਟ ਜਗਤ ਦੇ ਕੁਝ ਲੋਕਾਂ ਨੇ ਕੀਤਾ ਹੈ।
ਚੀਫ਼ ਜਸਟਿਸ ਵਿਰੁੱਧ ਕਿਸ ਨੇ ਘੜੀ ਸਾਜ਼ਿਸ਼ ? ਰਿਟਾਇਰਡ ਜੱਜ ਲੱਭਣਗੇ ਸੱਚ
ਏਬੀਪੀ ਸਾਂਝਾ
Updated at:
25 Apr 2019 06:11 PM (IST)
ਵਕੀਲ ਉਤਸਵ ਸਿੰਘ ਬੈਂਸ ਨੇ ਦਾਅਵਾ ਕੀਤਾ ਸੀ ਕਿ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਵਿੱਚ ਫਸਾਉਣ ਲਈ ਵੱਡੀ ਸਾਜ਼ਿਸ਼ ਰਚੀ ਗਈ ਹੈ। ਉਸ ਨੇ ਕਿਹਾ ਸੀ ਕਿ ਇਸ ਸਾਜ਼ਿਸ਼ ਵਿੱਚ ਕੋਰਟ ਦੇ ਸਿਸਟਮ 'ਚ ਮੌਜੂਦ ਫਿਕਸਰ, ਤਿੰਨ ਬਰਖ਼ਾਸਤ ਕਰਮਚਾਰੀ ਤੇ ਕਾਰਪੋਰੇਟ ਜਗਤ ਦੇ ਕੁਝ ਲੋਕਾਂ ਨੇ ਕੀਤਾ ਹੈ।
- - - - - - - - - Advertisement - - - - - - - - -