ਜਹਾਜ਼ ਦੀ ਮਹਿਲਾ ਪਾਇਲਟ ਨਾਲ ਛੇੜਛਾੜ, ਮਾਮਲਾ ਦਰਜ
ਏਬੀਪੀ ਸਾਂਝਾ | 26 Apr 2019 12:01 PM (IST)
ਜਹਾਜ਼ ਕੰਪਨੀ ਇੰਡੀਗੋ ਦੀ ਮਹਿਲਾ ਪਾਇਲਟ ਨੇ ਆਪਣੇ ਸਾਥੀ ਮਰਦ ਪਾਇਲਟ ‘ਤੇ ਜ਼ਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ। ਪੀੜਤ ਔਰਤ ਨੇ ਇਸ ਦੀ ਸ਼ਿਕਾਇਤ ਦਿੱਲੀ ਪੁਲਿਸ ਕੋਲ ਕਰ ਉਸ ਖਿਲਾਫ ਮਾਮਲਾ ਦਰਜ ਕਰਵਾਇਆ ਹੈ।
ਨਵੀਂ ਦਿੱਲੀ: ਜਹਾਜ਼ ਕੰਪਨੀ ਇੰਡੀਗੋ ਦੀ ਮਹਿਲਾ ਪਾਇਲਟ ਨੇ ਆਪਣੇ ਸਾਥੀ ਮਰਦ ਪਾਇਲਟ ‘ਤੇ ਜ਼ਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ। ਪੀੜਤ ਔਰਤ ਨੇ ਇਸ ਦੀ ਸ਼ਿਕਾਇਤ ਦਿੱਲੀ ਪੁਲਿਸ ਕੋਲ ਕਰ ਉਸ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਘਟਨਾ 16 ਅਪਰੈਲ ਦੀ ਦੱਸੀ ਜਾ ਰਹੀ ਹੈ। ਪੀੜਤਾ ਦਾ ਇਲਜ਼ਾਮ ਹੈ ਕਿ ਸੀਨੀਅਰ ਪਾਇਲਟ ਨੇ ਪਹਿਲਾਂ ਉਸ ਨੂੰ ਗਰਮ ਪਾਣੀ ਲਿਆਉਣ ਲਈ ਕਿਹਾ ਤੇ ਜਦੋਂ ਉਹ ਪਾਣੀ ਲੈ ਕੇ ਗਈ ਤਾਂ ਸੈਲਫੀ ਦੇ ਬਹਾਨੇ ਉਸ ਨਾਲ ਜ਼ਿਣਸੀ ਸ਼ੋਸ਼ਣ ਕੀਤਾ ਗਿਆ। ਇਹ ਫਲਾਈਟ ਬੈਂਗਲੂਰ-ਅੰਮ੍ਰਿਤਸਰ-ਸ੍ਰੀਨਗਰ-ਦਿੱਲੀ ਦੀ ਉਡਾਣ ‘ਤੇ ਸੀ। ਪੀੜਤਾ ਨੇ ਇਸ ਦੀ ਸ਼ਿਕਾਇਤ ਦਿੱਲੀ ਪੁਲਿਸ ਨੂੰ ਕੀਤੀ ਹੈ। ਕੰਪਨੀ ਇਸ ਸਬੰਧ ‘ਚ ਜਾਂਚ ਕਰਵਾ ਰਹੀ ਹੈ। ਪੀੜਤਾ ਦਾ ਕਹਿਣਾ ਹੈ ਕਿ ਜਦੋਂ ਉਹ ਅੰਮ੍ਰਿਤਸਰ ਉੱਤਰੀ ਤਾਂ ਪਾਇਲਟ ਨੇ ਉਸ ਦਾ ਫੋਨ ਨੰਬਰ ਵੀ ਮੰਗਿਆ। ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ, “ਕੰਪਨੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਨੂੰ ਦੇਖ ਕੇ ਇਸ ‘ਚ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।”