‘ਕਲੰਕ’ ਦੀ ਪਹਿਲੀ ਝਲਕ ਨੂੰ ਕੁਝ ਹੀ ਘੰਟਿਆਂ ‘ਚ ਮਿਲੇ 1 ਕਰੋੜ 30 ਲੱਖ ਵਿਊਜ਼
ਏਬੀਪੀ ਸਾਂਝਾ | 13 Mar 2019 11:39 AM (IST)
ਮੁੰਬਈ: ਕਰਨ ਜੌਹਰ ਨੇ ਬੀਤੇ ਦਿਨੀਂ ਆਪਣੀ ਮਲਟੀਸਟਾਰਰ ਫ਼ਿਲਮ ‘ਕਲੰਕ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਸ ਨੂੰ ਅਜੇ ਰਿਲੀਜ਼ ਹੋਇਆ 24 ਘੰਟੇ ਵੀ ਨਹੀਂ ਹੋਏ ਤੇ ਟੀਜ਼ਰ ਯੂਟਿਊਬ ‘ਤੇ ਟ੍ਰੈਂਡ ਕਰ ਰਿਹਾ ਹੈ। ਟੀਜ਼ਰ ਨੂੰ ਹੁਣ ਤਕ 13 ਮਿਲੀਅਨ (1 ਕਰੋੜ 30 ਲੱਖ) ਵਿਊਜ਼ ਮਿਲ ਚੁੱਕੇ ਹਨ। ਫ਼ਿਲਮ ਦੀ ਕਹਾਣੀ ਬਾਰੇ ਟੀਜ਼ਰ ‘ਚ ਕੁਝ ਖੁਲਾਸਾ ਨਹੀਂ ਹੋ ਪਾਇਆ। ਟੀਜ਼ਰ ‘ਚ ਸਭ ਕਿਰਦਾਰਾਂ ਦੀ ਝਲਕ ਨਜ਼ਰ ਆਈ ਹੈ ਜਿਸ ‘ਚ ਵਰੁਣ ਤੇ ਆਲਿਆ ਦੇ ਦੋ ਡਾਇਲੌਗ ਹਨ। ਇਹ ਫ਼ਿਲਮ 1940 ਦੀ ਕਹਾਣੀ ਹੈ ਜਿਸ ’ਚ ਆਲਿਆ, ਵਰੁਣ ਤੇ ਆਦਿੱਤਿਆ ‘ਚ ਲਵ ਟ੍ਰੈਂਗਲ ਦਿਖਾਇਆ ਗਿਆ ਹੈ। ‘ਕਲੰਕ’ ‘ਚ ਇਮੋਸ਼ਨਲ ਡ੍ਰਾਮੇ ਦਾ ਜ਼ਬਰਦਸਤ ਤੜਕਾ ਦੇਖਣ ਨੂੰ ਮਿਲੇਗਾ। 21 ਸਾਲਾਂ ਬਾਅਦ ਫ਼ਿਲਮ ‘ਚ ਸੰਜੇ ਦੱਤ ਤੇ ਮਾਧੁਰੀ ਦੀਕਸ਼ਿਤ ਨਜ਼ਰ ਆਉਣਗੇ। ਫ਼ਿਲਮ ਦਾ ਪ੍ਰੋਡਕਸ਼ਨ ਕਰਨ ਜੌਹਰ ਨੇ ਕੀਤਾ ਹੈ ਜਿਸ ਦੀ ਡਾਇਰੈਕਸ਼ਨ ਦੀ ਕਮਾਨ ਅਭਿਸ਼ੇਕ ਵਰਮਨ ਨੇ ਸਾਂਭੀ। ‘ਕਲੰਕ’ 19 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।