ਫਿਲਮ 'ਪੁਸ਼ਪਾ 2' ਦੁਨੀਆ ਭਰ ਦੇ ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। ਇਸ ਦੌਰਾਨ ਸੁਪਰਸਟਾਰ ਅੱਲੂ ਅਰਜੁਨ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਹੈਦਰਾਬਾਦ ਦੇ ਸੰਧਿਆ ਥੀਏਟਰ ਮਾਮਲੇ ਵਿੱਚ ਅਦਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 4 ਦਸੰਬਰ ਨੂੰ ਫਿਲਮ ਦੀ ਸਕਰੀਨਿੰਗ ਦੌਰਾਨ ਥੀਏਟਰ ਵਿੱਚ ਭਗਦੜ ਮੱਚ ਗਈ ਸੀ, ਜਿਸ ਵਿੱਚ ਇੱਕ 35 ਸਾਲਾ ਔਰਤ ਦੀ ਮੌਤ ਹੋ ਗਈ ਸੀ। ਪੁਲੀਸ ਨੇ ਇਸ ਘਟਨਾ ਲਈ ਅੱਲੂ ਅਰਜੁਨ ਅਤੇ ਥੀਏਟਰ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹੁਣ ਇਸ ਮਾਮਲੇ 'ਚ ਅੱਲੂ ਅਰਜੁਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।






ਕੀ ਹੈ ਪੂਰਾ ਮਾਮਲਾ ?


ਘਟਨਾ 4 ਦਸੰਬਰ ਦੀ ਹੈ। ਉਸ ਦੌਰਾਨ ਅਲਲੂ ਅਰਜੁਨ ਵੀ ਪੁਸ਼ਪਾ 2 ਦੀ ਸਕ੍ਰੀਨਿੰਗ ਲਈ ਸੰਧਿਆ ਥੀਏਟਰ ਪਹੁੰਚੇ ਸਨ। ਆਪਣੇ ਚਹੇਤੇ ਸਿਤਾਰੇ ਦੀ ਇੱਕ ਝਲਕ ਪਾਉਣ ਲਈ ਸੰਧਿਆ ਥੀਏਟਰ ਵਿੱਚ ਭਾਰੀ ਭੀੜ ਇਕੱਠੀ ਹੋਈ। ਇਸ ਦੌਰਾਨ ਭਗਦੜ ਮੱਚ ਗਈ ਅਤੇ ਰੇਵਤੀ ਨਾਂ ਦੀ ਔਰਤ ਦੀ ਦਮ ਘੁਟਣ ਕਾਰਨ ਦਰਦਨਾਕ ਮੌਤ ਹੋ ਗਈ, ਜਦਕਿ ਉਸ ਦੇ ਅੱਠ ਸਾਲਾ ਬੇਟੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮਹਿਲਾ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ 5 ਦਸੰਬਰ ਨੂੰ ਅਰਜੁਨ, ਉਸ ਦੀ ਸੁਰੱਖਿਆ ਟੀਮ ਤੇ ਥੀਏਟਰ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ।



ਪੁਲਿਸ ਨੇ ਕੀ ਕਿਹਾ ?


ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਐਫਆਈਆਰ ਦਰਜ ਕਰਨ ਸਮੇਂ ਹੈਦਰਾਬਾਦ ਪੁਲਿਸ ਦੇ ਸੈਂਟਰਲ ਜ਼ੋਨ ਦੇ ਡਿਪਟੀ ਪੁਲਿਸ ਕਮਿਸ਼ਨਰ, ਅਕਸ਼ਾਂਸ਼ ਯਾਦਵ ਨੇ ਕਿਹਾ ਸੀ, “ਬੀਐਨਐਸ ਸੈਕਸ਼ਨ 105 (ਗ਼ੈਰ ਇਰਾਦਾ ਹੱਤਿਆ ਲਈ ਸਜ਼ਾ) ਅਤੇ 118 (1)R/W 3(5) ਤਹਿਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉੱਤੇ ਚਿੱਕੜਪੱਲੀ ਪੁਲਿਸ ਸਟੇਸ਼ਨ ਨੇ  ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਥੀਏਟਰ ਦੇ ਅੰਦਰ ਹਫੜਾ-ਦਫੜੀ ਵਾਲੀ ਸਥਿਤੀ ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਤੇ ਹੋਰ ਜ਼ਖ਼ਮੀ ਹੋ ਗਏ ਸਨ, ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :