ਮੁੰਬਈ: ਬਿੱਗ ਬੌਸ 14 ਦੀ ਮਸ਼ਹੂਰ ਜੋੜੀ ਜੈਸਮੀਨ ਭਸੀਨ ਤੇ ਅਲੀ ਗੋਨੀ ਕਾਫੀ ਵਾਇਰਲ ਹੁੰਦੀ ਹੈ। ਹੁਣ ਜੈਸਮੀਨ ਭਸੀਨ ਨੂੰ ਅਲੀ ਗੋਨੀ ਤੋਂ ਇੱਕ ਸ਼ਿਕਾਇਤ ਹੈ ਕਿਉਂਕਿ ਮੈਡਮ ਨੇ ਅਲੀ ਨੂੰ ਲਗਾਤਾਰ ਕਿੰਨੇ ਫੋਨ ਕੀਤੇ ਪਰ ਜਨਾਬ ਨੇ ਜੈਸਮੀਨ ਦਾ ਇੱਕ ਵੀ ਫੋਨ ਨਹੀਂ ਚੁੱਕਿਆ। ਦੋਵਾਂ ਦੀ ਇਹ ਤਕਰਾਰ ਅਸਲ 'ਚ ਨਹੀਂ ਬਲਕਿ ਨੇਹਾ ਕੱਕੜ ਦੇ ਨਵੇਂ ਗੀਤ '2 ਫੋਨ' 'ਚ ਦਿਖਾਈ ਦਿੱਤੀ ਗਈ। ਗਾਣੇ ਦਾ ਵੀਡੀਓ ਵੀ ਲਿਰਿਕਸ ਦੇ ਮੁਤਾਬਕ ਬਣਾਇਆ ਗਿਆ ਹੈ।
ਨੇਹਾ ਕੱਕੜ ਨੇ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ। ਨੇਹਾ ਕੱਕੜ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕਰਦੀ ਰਹਿੰਦੀ ਹੈ। ਪਲੇਬੈਕ ਗਾਇਕੀ ਦੇ ਨਾਲ-ਨਾਲ ਸਿੰਗਲ ਟ੍ਰੈਕਸ 'ਚ ਆਪਣੀ ਆਵਾਜ਼ ਦਿੰਦੀ ਰਹਿੰਦੀ ਹੈ। ਬਿੱਗ ਬੌਸ ਫੇਮ ਇਹ ਜੋੜੀ ਕੁਝ ਮਹੀਨਿਆਂ ਤੋਂ ਕਈ ਗੀਤ 'ਚ ਫ਼ੀਚਰ ਕਰ ਚੁੱਕੀ ਹੈ। ਜਿਵੇ ਪਾਰਸ-ਮਾਹਿਰਾ, ਆਸਿਮ-ਹਿਮਾਂਸੀ ਤੇ ਸਿਡਨਾਜ਼ ਦੀ ਜੋੜੀ ਨੇ ਬਿੱਗ ਬੌਸ ਤੋਂ ਬਾਅਦ ਗਾਣਿਆਂ 'ਚ ਕੰਮ ਕੀਤਾ, ਉਸ ਤਰ੍ਹਾਂ ਜੈਸਮੀਨ ਤੇ ਅਲੀ ਵੀ ਮਿਊਜ਼ਿਕ ਦੀ ਦੁਨੀਆਂ ਦੇ ਖਾਸ ਚਿਹਰੇ ਬਣ ਗਏ।
ਗੀਤ 2 ਫੋਨ ਦਾ ਮਿਊਜ਼ਿਕ ਰਜਤ ਨਾਗਪਾਲ ਨੇ ਕੀਤਾ ਹੈ ਤੇ ਕਪਤਾਨ ਨੇ ਇਸ ਦੇ ਖੂਬਸੂਰਤ ਲਿਰਿਕਸ ਨੂੰ ਲਿਖਿਆ ਹੈ। ਇਹ ਗਾਣਾ ਦੋਵਾਂ ਦੀ ਜੋੜੀ 'ਤੇ ਖੂਬ ਜੱਚ ਵੀ ਰਿਹਾ ਹੈ।
ਅਲੀ ਗੋਨੀ ਅਤੇ ਜੈਸਮੀਨ ਭਸੀਨ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚ ਆਉਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਦੁਬਾਰਾ ਪਰਦੇ 'ਤੇ ਵੇਖਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਗਾਣਾ 'ਤੇਰਾ ਸੂਟ' ਰਿਲੀਜ਼ ਹੋਇਆ ਸੀ, ਪਰ ਹੁਣ ਇੱਕ ਵਾਰ ਫਿਰ ਦੋਵੇਂ ਨਵੇਂ ਗਾਣੇ 'ਚ ਨਜ਼ਰ ਆਉਣਗੇ।
ਬਿੱਗ ਬੌਸ ਫੇਮ ਇਹ ਜੋੜੀ ਕੁਝ ਮਹੀਨਿਆਂ ਤੋਂ ਕਈ ਗੀਤ 'ਚ ਫ਼ੀਚਰ ਕਰ ਚੁੱਕੀ ਹੈ। ਜਿਵੇ ਪਾਰਸ-ਮਾਹਿਰਾ, ਆਸਿਮ-ਹਿਮਾਂਸੀ ਤੇ ਸਿਡਨਾਜ਼ ਦੀ ਜੋੜੀ ਨੇ ਬਿੱਗ ਬੌਸ ਤੋਂ ਬਾਅਦ ਗਾਣਿਆਂ 'ਚ ਕੰਮ ਕੀਤਾ, ਉਸ ਤਰ੍ਹਾਂ ਜੈਸਮੀਨ ਤੇ ਅਲੀ ਵੀ ਮਿਊਜ਼ਿਕ ਦੀ ਦੁਨੀਆਂ ਦੇ ਖਾਸ ਚਿਹਰੇ ਬਣ ਗਏ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/