ਪਟਿਆਲਾ: ਪੰਜਾਬ ਭਰ ਦੇ ਮੁਲਾਜ਼ਮਾਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿੱਚ ਪਹੁੰਚ ਕੇ ਸਰਕਾਰ ਨੂੰ ਲਲਕਾਰ ਰਹੇ ਹਨ। ਤਨਖਾਹ ਕਮਿਸ਼ਨ ਦੀ ਰਿਪੋਰਟ ਸੋਧਣ ਤੇ ਹੋਰ ਮੰਗਾਂ ਦੀ ਪੂਰਤੀ ਲਈ ਮੁਲਾਜ਼ਮਾਂ ਦੀ ਪਟਿਆਲਾ ’ਚ ‘ਮਹਾ ਰੈਲੀ’ ਹੋ ਰਹੀ ਹੈ।
ਇਹ ਮਹਾਰੈਲੀ ਮੌਸਮ ਦੀ ਖਰਾਬੀ ਕਾਰਨ ਰੈਲੀ ਪੁੱਡਾ ਗਰਾਊਂਡ ਦੀ ਥਾਂ ਸਰਹਿੰਦ ਰੋਡ ਸਥਿਤ ਨਵੀਂ ਅਨਾਜ ਮੰਡੀ ਵਿੱਚ ਹੋ ਰਹੀ ਹੈ। ਮਹਾ ਰੈਲੀ ਦੀ ਅਗਵਾਈ ਸੁਖਚੈਨ ਖਹਿਰਾ, ਸਤੀਸ਼ ਰਾਣਾ, ਦਰਸ਼ਨ ਲੁਬਾਣਾ, ਮੇਘ ਸਿੰਘ ਸਿੱਧੂ, ਪ੍ਰੇਮ ਸਾਗਰ ਸ਼ਰਮਾ, ਸੁਖਦੇਵ ਸੈਣੀ, ਭੁਪਿੰਦਰ ਵੜੈਚ, ਪਰਵਿੰਦਰ ਖੰਗੂੜਾ, ਸੁਖਜੀਤ ਸਿੰਘ, ਜਸਵੀਰ ਤਲਵਾੜਾ, ਦਵਿੰਦਰ ਬਹਿਣੀਪਾਲ, ਠਾਕੁਰ ਸਿੰਘ,ਅਭਿਨਾਸ਼ ਸ਼ਰਮਾ ਤੇ ਬਖਸ਼ੀਸ਼ ਸਿੰਘ ’ਤੇ ਆਧਾਰਤ 16 ਕਨਵੀਨਰ ਸਾਂਝੇ ਤੌਰ ’ਤੇ ਕਰ ਰਹੇ ਹਨ।
ਤਿਆਰੀ ਕਮੇਟੀ ਦੇ ਮੈਂਬਰ ਬਚਿੱਤਰ ਸਿੰਘ ਨੇ ਕਿਹਾ ਕਿ ਮਹਾ ਰੈਲੀ ਦੌਰਾਨ ਮੁਲਾਜ਼ਮਾਂ ਦਾ ਪੰਜਾਹ ਹਜ਼ਾਰ ਦਾ ਇਕੱਠ ਮਿਥਿਆ ਗਿਆ ਹੈ। ਭਾਵੇਂ ਮੀਂਹ ਪ੍ਰਭਾਵਿਤ ਕਰ ਰਿਹਾ ਹੈ ਪਰ ਫੇਰ ਵੀ ਮੁਲਾਜ਼ਮਾਂ ਦੇ ਕਾਫ਼ਲੇ ਲਗਾਤਾਰ ਪੁੱਜ ਰਹੇ ਹਨ। ਰੈਲੀ ਕਾਰਨ ਕਈ ਜ਼ਿਲ੍ਹਿਆਂ ਤੋਂ ਪੁਲਿਸ ਸੱਦੀ ਗਈ ਹੈ। ਕਮਾਂਡੋ ਫੋਰਸ ਸਮੇਤ ਕਈ ਹੋਰ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ।
ਦੱਸ ਦਈਏ ਕਿ ਚੰਡੀਗੜ੍ਹ ਵਿੱਚੋਂ ਵੀ ਵੱਡੀ ਗਿਣਤੀ ਮੁਲਾਜ਼ਮ ਪਟਿਆਲਾ ਵੱਲ ਕੂਚ ਕਰ ਗਏ ਹਨ। ਮੁਲਾਜ਼ਮ ਲਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਰਾਜਧਾਨੀ ਤੋਂ ਪਟਿਆਲੇ ਨੂੰ ਚਾਲੇ ਪਾਏ ਹਨ ਕਿਉਂਕਿ ਮੁੱਖ ਮੰਤਰੀ ਤੇ ਕਾਂਗਰਸ ਦਾ ਸ਼ਹਿਰ ਪਟਿਆਲਾ ਹੈ।
ਕਰਮਚਾਰੀ ਸਾਂਝੇ ਮੁਲਾਜ਼ਮ ਫਰੰਟ ਪੰਜਾਬ ਅਤੇ ਯੂਟੀ ਦੀ ਅਗਵਾਈ ਵਿੱਚ ਪੰਜਾਬ ਸਿਵਲ ਸਕੱਤਰੇਤ ਤੋਂ ਚੱਲ ਕੇ ਪਟਿਆਲਾ ਪੁੱਜੇ। ਪੰਜਾਬ ਸਿਵਲ ਸਕੱਤਰੇਤ ਤੋਂ ਗੁਰਪ੍ਰੀਤ ਸਿੰਘ, ਬਲਰਾਜ ਸਿੰਘ ਦਾਊਂ, ਸੁਸ਼ੀਲ ਕੁਮਾਰ ਫੌਜੀ, ਅਮਿਤ ਕਟੋਚ, ਪੀਐੱਸਐੱਮਐੱਸਯੂ ਤੋਂ ਜਗਜੀਤ ਸਿੰਘ, ਜਸਬੀਰ ਸਿੰਘ (ਪੰਚਾਇਤ ਵਿਭਾਗ ਪੈਨਸ਼ਨਰਜ਼ ਫਰੰਟ) ਦੀ ਰਹਿਨੁਮਾਈ ਵਿੱਚ ਕਰਮ ਸਿੰਘ ਧਨੋਆ, ਜਗਦੀਸ਼ ਸਿੰਘ ਸਰਾਓ ਤੇ ਮੁਲਾਜ਼ਮ ਆਗੂ ਗੁਰਮੇਲ ਸਿੱਧੂ ਬੱਸਾਂ ਦੇ ਕਾਫਲੇ ਦੀ ਅਗਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ: Earthquake in Alaska: ਅਮਰੀਕਾ ਦੇ ਅਲਾਸਕਾ ਵਿੱਚ 8.2 ਤੀਬਰਤਾ ਦਾ ਜ਼ਬਰਦਸਤ ਭੂਚਾਲ, ਸੁਨਾਮੀ ਦੀ ਚਿਤਾਵਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904