Laung Laachi 2 Trailer Out: ਪਾਲੀਵੁੱਡ ਕਲਾਕਾਰ, ਫ਼ਿਲਮ ਨਿਰਦੇਸ਼ਕ ਤੇ ਲੇਖਕ ਅੰਬਰਦੀਪ ਸਿੰਘ ਇਨ੍ਹੀਂ ਦਿਨੀਂ ਸੁਰਖੀਆਂ `ਚ ਬਣੇ ਹੋਏ ਹਨ। ਹਾਲ ਹੀ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ `ਛੱਲਾ ਮੁੜ ਕੇ ਨੀ ਆਇਆ` ਸੁਪਰਹਿੱਟ ਹੋ ਗਈ ਹੈ। ਪੂਰੀ ਦੁਨੀਆ `ਚ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਇੱਕ ਵਾਰ ਫ਼ਿਰ ਤੋਂ ਅੰਬਰਦੀਪ ਸਿੰਘ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਦਰਅਸਲ ਉਨ੍ਹਾਂ ਦੀ ਫ਼ਿਲਮ ਲੌਂਗ ਲਾਚੀ 2 ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦਾ ਟਰੇਲਰ ਬੇਹੱਦ ਮਜ਼ੇਦਾਰ ਹੈ। ਲੋਕਾਂ ਨੂੰ ਇਹ ਟਰੇਲਰ ਖੂਬ ਪਸੰਦ ਆ ਚੁੱਕਿਆ ਹੈ। ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਟਰੇਲਰ ਨੂੰ ਹੁਣ ਤੱਕ 1.8 ਮਿਲੀਅਨ ਯਾਨਿ 18 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਯੂਟਿਊਬ ਤੇ ਟਰੇਲਰ ਛੇਵੇਂ ਨੰਬਰ `ਤੇ ਟਰੈਂਡ ਕਰ ਰਿਹਾ ਹੈ।
ਫ਼ਿਲਮ `ਚ ਅੰਬਰਦੀਪ ਸਿੰਘ, ਨੀਰੂ ਬਾਜਵਾ ਤੇ ਐਮੀ ਵਿਰਕ ਸ਼ਾਨਦਾਰ ਲੱਗ ਰਹੇ ਹਨ। ਦਸ ਦਈਏ ਕਿ ਇਹ ਫ਼ਿਲਮ 2018 `ਚ ਆਈ ਫ਼ਿਲਮ ਲੌਂਗ ਲਾਚੀ ਦਾ ਸੀਕੁਅਲ ਹੈ। ਲੌਂਗ ਲਾਚੀ 2 ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਹੈ।
ਹੁਣ ਇਸ ਦੇ ਟਰੇਲਰ ਨੇ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾ ਦਿਤਾ ਹੈ। ਦਸ ਦਈਏ ਕਿ ਇਹ ਫ਼ਿਲਮ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਵਿੱਚ ਨੀਰੂ ਬਾਜਵਾ, ਅੰਬਰਦੀਪ ਸਿੰਘ ਤੇ ਐਮੀ ਵਿਰਕ ਆਪਣੀ ਕਲਾ ਦਾ ਜੌਹਰ ਵਿਖਾਉਣਗੇ।