Trending: ਕੁਦਰਤੀ ਆਫਤ (Natural Calamity) ਦੇ ਸਮੇਂ ਆਉਣ ਵਾਲੀ ਮੁਸੀਬਤ ਦੀ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੈ, ਜਿਸ ਨੂੰ ਦੇਖ ਕੇ ਰੂਹ ਕੰਬ ਜਾਂਦੀ ਹੈ। ਅਮਰੀਕਾ ਦੇ ਐਰੀਜ਼ੋਨਾ (Arizona, United States) ਵਿੱਚ ਹੜ੍ਹ ਦੇ ਪਾਣੀ 'ਚ ਫਸੀ ਕਾਰ 'ਚੋਂ ਬਾਹਰ ਕੱਢੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਲਾਲ ਰੰਗ ਦੀ ਕਾਰ ਹੜ੍ਹ ਦੇ ਪਾਣੀ ਵਿੱਚ ਫਸੀ ਹੋਈ ਹੈ ਅਤੇ ਇੱਕ ਪੁਲਿਸ ਅਧਿਕਾਰੀ ਕਾਰ ਦੇ ਅੰਦਰ ਫਸੇ ਡਰਾਈਵਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਚਾਅ ਦੌਰਾਨ, ਪੁਲਿਸ ਅਧਿਕਾਰੀ ਕਾਰ ਦੇ ਅੰਦਰ ਫਸੀ ਔਰਤ ਨੂੰ ਬਾਹਰ ਨਿਕਲਣ ਦੀ ਅਪੀਲ ਕਰਦੇ ਹਨ। ਪੁਲਿਸ ਅਧਿਕਾਰੀ ਕਾਰ ਦੇ ਦੁਆਲੇ ਪੀਲੀ ਟਿਊਬ ਲਪੇਟਦੇ ਹੋਏ ਵੀ ਦਿਖਾਈ ਦਿੰਦੇ ਹਨ ਤਾਂ ਜੋ ਇਸ ਨੂੰ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਜਾਣ ਤੋਂ ਰੋਕਿਆ ਜਾ ਸਕੇ।


ਕਾਰ ਵਿੱਚ ਕੁੱਤਾ ਵੀ ਮੌਜੂਦ ਸੀ


ਵੀਡੀਓ 'ਚ ਅੱਗੇ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਔਰਤ ਨੂੰ ਬਾਹਰ ਕੱਢਿਆ ਗਿਆ ਤਾਂ ਉਹਨੇ ਚੀਕ ਕੇ ਅਧਿਕਾਰੀਆਂ ਨੂੰ ਕਾਰ 'ਚ ਕੁੱਤੇ ਦੀ ਮੌਜੂਦਗੀ ਦੀ ਸੂਚਨਾ ਦਿੱਤੀ।  ਅਧਿਕਾਰੀਆਂ ਨੇ ਕੁੱਤੇ ਦੀ ਭਾਲ ਕੀਤੀ, ਪਰ ਅਸਫਲ ਰਹੇ। ਗੱਡੀ ਵਿੱਚ ਸਵਾਰ ਔਰਤ ਨੂੰ ਤਾਂ ਬਚਾ ਲਿਆ ਗਿਆ ਪਰ ਅਫ਼ਸੋਸ ਉਸ ਦਾ ਕੁੱਤਾ ਨਹੀਂ ਮਿਲਿਆ।


 



ਪੁਲਿਸ ਨੇ ਇਸ ਕਲਿੱਪ ਨੂੰ ਸਾਂਝਾ ਕੀਤਾ ਹੈ


AJ ਪੁਲਿਸ ਵਿਭਾਗ ਨੇ 30 ਜੁਲਾਈ ਨੂੰ ਟਵਿੱਟਰ 'ਤੇ ਕੈਪਸ਼ਨ ਦੇ ਨਾਲ ਕਲਿੱਪ ਸ਼ੇਅਰ ਕੀਤਾ, "28 ਜੁਲਾਈ, 2022 ਨੂੰ, ਅਪਾਚੇ ਜੰਕਸ਼ਨ ਪੁਲਿਸ ਵਿਭਾਗ ਨੇ ਹੜ੍ਹ ਨਾਲ ਸਬੰਧਤ ਸੇਵਾ ਲਈ 24 ਵੱਖ-ਵੱਖ ਕਾਲਾਂ ਦਾ ਜਵਾਬ ਦਿੱਤਾ। ਤੁਸੀਂ ਇਹ ਘਟਨਾ ਨੂੰ ਬਾਡੀ ਕੈਮਰੇ (Body Camera) ਵਿੱਚ ਵੇਖ ਸਕੋਗੇ। ਵੀਕ ਵਾਸ਼ ਵਿੱਚ ਫਸੇ ਇੱਕ ਵਾਹਨ ਚਾਲਕ ਦੇ ਬਚਾਅ ਦਾ ਹੈ।"