ਚੰਡੀਗੜ੍ਹ: ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਦੀ ਬਾਲੀਵੁੱਡ ਵਿੱਚ ਡੈਬਿਊ ਕਰਨ ਦੀ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ। ਜੁਨੈਦ ਖਾਨ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਫਿਲਮ 'ਮਹਾਰਾਜਾ' ਤੋਂ ਡੈਬਿਊ ਕਰਨ ਜਾ ਰਹੇ ਹਨ। ਰਿਪੋਰਟਸ ਦੇ ਮੁਤਾਬਕ ਜੁਨੈਦ ਦੀ ਪਹਿਲੀ ਫਿਲਮ 'ਮਹਾਰਾਜਾ' ਅੱਜ 15 ਫਰਵਰੀ 2021 ਤੋਂ ਫਲੋਰ 'ਤੇ ਆ ਗਈ ਹੈ ਯਾਨੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।



ਇਸ ਫਿਲਮ ਵਿੱਚ ਜੁਨੈਦ ਖਾਨ 1962 ਦੇ ਮਸ਼ਹੂਰ ਪੱਤਰਕਾਰ ਕਰਨਸਦਾਸ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਜੁਨੈਦ ਤੋਂ ਇਲਾਵਾ ਫਿਲਮ ਵਿਚ 'ਅਰਜੁਨ ਰੈਡੀ' ਦੀ ਅਭਿਨੇਤਰੀ ਸ਼ਾਲਿਨੀ ਪਾਂਡੇ ਅਤੇ ਜੈਦੀਪ ਆਹਲਾਵਤ ਵੀ ਨਜ਼ਰ ਆਉਣ ਵਾਲੇ ਹਨ। ਅਦਾਕਾਰ ਜੈਦੀਪ ਇੱਕ ਨੈਗੇਟਿਵ ਕਿਰਦਾਰ ਨਿਭਾਉਣਗੇ। ਇਸ ਫਿਲਮ ਦੀ ਸ਼ੂਟਿੰਗ ਲਈ ਮੁੰਬਈ ਵਿੱਚ ਇੱਕ ਵੱਡਾ ਸੈੱਟ ਲਗਾਇਆ ਗਿਆ ਹੈ। ਡਾਇਰੈਕਟਰ ਸਿਧਾਰਥ ਮਲਹੋਤਰਾ ਅਤੇ ਫਿਲਮ ਦੀ ਡਿਜ਼ਾਈਨ ਟੀਮ ਇਸ 'ਤੇ ਲਗਾਤਾਰ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਜੁਨੈਦ ਵੀ ਕਾਫ਼ੀ ਸਮੇਂ ਤੋਂ ਇਸ ਫ਼ਿਲਮ ਦੀ ਤਿਆਰੀ 'ਚ ਲੱਗੇ ਹੋਏ ਹਨ।

ਜੇਕਰ ਜੁਨੈਦ ਦੀ ਗੱਲ ਕਰੀਏ ਤਾਂ ਜੁਨੈਦ ਨੇ 2 ਸਾਲ ਲੌਸ ਏਂਜਲਸ ਦੇ AADA ਵਿੱਚ ਥੀਏਟਰ ਦੀ ਪੜ੍ਹਾਈ ਕੀਤੀ ਹੈ। ਜੁਨੈਦ ਨੇ ਹਾਲ ਹੀ ਵਿੱਚ ਇੱਕ ਥੀਏਟਰ ਕੋਰਸ ਨਵਰਸ ਸਾਧਨਾ ਨੂੰ ਪੂਰਾ ਕੀਤਾ ਹੈ। ਫਿਲਮ 'ਮਹਾਰਾਜ' ਸੱਚੀ ਘਟਨਾਵਾਂ ਤੇ ਅਧਾਰਤ ਹੈ। ਇਸ ਟੌਪਿਕ ਉਪਰ ਇੱਕ ਕਿਤਾਬ ਵੀ ਪਬਲਿਸ਼ ਹੋਈ ਸੀ।