ਮੁੰਬਈ: ਬਾਲੀਵੁੱਡ ਐਕਟਰ ਅਮਿਤਾਭ ਬੱਚਨ ਨੇ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲੈ ਲਈ ਹੈ। ਪੂਰੇ ਦੇਸ਼ 'ਚ ਵੈਕਸੀਨੇਸ਼ਨ ਦਾ ਸਿਲਸਿਲਾ ਜਾਰੀ ਹੈ ਤੇ ਬਾਲੀਵੁੱਡ ਸਿਤਾਰੇ ਵੀ ਵੈਕਸੀਨ ਲਵਾ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ।

ਈਦ ਮੌਕੇ ਸਲਮਾਨ ਨੇ ਭਰਾ ਸੋਹਿਲਾ ਖ਼ਾਨ ਨਾਲ ਜਾ ਕੇ ਕੋਰੋਨਾ ਵੈਕਸੀਨ ਦਾ ਦੂਸਰਾ ਟੀਕਾ ਲਵਾਇਆ ਸੀ। ਹੁਣ ਅਮਿਤਾਭ ਨੇ ਵੀ ਕੋਵਿਡ ਦੀ ਵੈਕਸੀਨੇਸ਼ਨ ਪੂਰੀ ਕਰ ਲਈ ਹੈ। ਕਿਹਾ ਜਾ ਰਿਹਾ ਸੀ ਕਿ ਅਮਿਤਾਭ ਨੇ ਕੋਵਿਡ ਦੀ ਵੈਕਸੀਨ ਅਜੇ ਤਕ ਨਹੀਂ ਲਵਾਈ ਪਰ 1 ਅਪ੍ਰੈਲ ਨੂੰ ਹੀ ਅਮਿਤਾਭ ਨੇ ਕੋਰੋਨਾ ਦੀ ਪਹਿਲੀ ਡੋਜ਼ ਲਵਾ ਲਈ ਸੀ।





ਪਿਛਲੇ ਸਾਲ ਬਾਲੀਵੁੱਡ 'ਚ ਜਿਨ੍ਹਾਂ ਕਲਾਕਾਰਾਂ ਨੂੰ ਕੋਰੋਨਾ ਹੋਇਆ ਸੀ, ਉਸ 'ਚ ਅਮਿਤਾਭ ਬੱਚਨ ਦਾ ਨਾਮ ਵੀ ਸ਼ਾਮਲ ਸੀ। ਅਮਿਤਾਭ ਦੇ ਨਾਲ ਬੱਚਨ ਪਰਿਵਾਰ ਦੇ ਬਾਕੀ ਮੈਂਬਰ ਅਭਿਸ਼ੇਕ ਬੱਚਨ, ਐਸ਼ਵਰਿਆ ਤੇ ਅਰਾਧਿਆ ਬੱਚਨ ਵੀ ਕੋਵਿਡ ਦੇ ਸ਼ਿਕਾਰ ਹੋਏ ਸੀ।


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ

ਤਦ ਤੋਂ ਲੈ ਕੇ ਹੁਣ ਤਕ ਅਮਿਤਾਭ ਹਰ ਹਦਾਇਤ ਦਾ ਪਾਲਣ ਕਰ ਰਹੇ ਹਨ। ਇੱਥੋਂ ਤਕ ਕਿ ਅਮਿਤਾਭ ਜ਼ਰੂਰਤਮੰਦ ਦੀ ਮਦਦ ਕਰਨ 'ਚ ਆਪਣਾ ਯੋਗਦਾਨ ਵੀ ਪਾਇਆ ਸੀ। ਅਮਿਤਾਭ ਨੇ ਪੋਲੈਂਡ ਤੋਂ 50 ਆਕਸੀਜਨ ਕੰਸਨਟ੍ਰੇਟਰ ਵੀ ਮੰਗਵਾਏ ਹਨ ਜਿਨ੍ਹਾਂ ਨੂੰ ਹਸਪਤਾਲਾਂ 'ਚ ਡੋਨੇਟ ਕਰਨਗੇ ਤਾਂ ਕਿ ਕੋਵਿਡ ਦਾ ਇਲਾਜ ਕਰਵਾ ਰਹੇ ਮਰੀਜ਼ ਨੂੰ ਸਹੀ ਸਮੇਂ 'ਤੇ Oxygen ਮਿਲ ਸਕੇ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ