ਮੁੰਬਈ: ਇੱਕ ਪਾਸੇ ਸਲਮਾਨ ਖਾਨ ਦੀ ਫਿਲਮ 'ਰਾਧੇ' OTT 'ਤੇ ਚੰਗਾ ਬਿਜ਼ਨੈਸ ਕਰ ਰਹੀ ਹੈ ਤੇ ਦੂਜੇ ਪਾਸੇ ਸਲਮਾਨ ਇਸ ਦੇ ONLINE ਲੀਕ ਹੋਣ ਨਾਲ ਕਾਫੀ ਪ੍ਰੇਸ਼ਾਨ ਹਨ। ਸਲਮਾਨ ਦੀ ਫਿਲਮ 'ਰਾਧੇ' 13 ਮਈ ਨੂੰ ਸਿਨੇਮਾ ਦੇ ਨਾਲ OTT ਪਲੇਟਫਾਰਮ 'ਤੇ ਰਿਲੀਜ਼ ਹੋਈ। ਜ਼ਿਆਦਾਤਰ ਲੋਕਾਂ ਨੇ OTT 'ਤੇ ਪੈਸੇ ਖਰਚ ਕੇ ਫਿਲਮ ਨੂੰ ਦੇਖਿਆ ਪਰ ਔਨਲਾਈਨ ਪਲੇਟਫਾਰਮ 'ਤੇ ਪਾਇਰੇਟਿਡ ਵਰਜ਼ਨ ਦੇ ਚਾਂਸ ਕਾਫੀ ਵੱਧ ਜਾਂਦੇ ਹਨ।



ਸਲਮਾਨ ਦੀ ਫਿਲਮ ਨਾਲ ਵੀ ਅਜਿਹਾ ਹੋਇਆ। ਕੁਝ ਲੋਕ ਫਿਲਮ ਨੂੰ ਗੈਰਕਾਨੂੰਨੀ ਸਾਈਟਾਂ 'ਤੇ ਸਟਰੀਮ ਕਰ ਰਹੇ ਹਨ। ਇਸ ਤੋਂ ਬਾਅਦ ਸਲਮਾਨ ਨੇ ਇੱਕ ਸਟੇਟਮੈਂਟ ਜਾਰੀ ਕਰ ਫੈਨਸ ਨੂੰ ਚੇਤਾਵਨੀ ਦਿੱਤੀ ਹੈ। ਸਲਮਾਨ ਨੇ ਲਿਖਿਆ ,"ਅਸੀਂ ਤੁਹਾਨੂੰ ਸਿਰਫ 249 ਰੁਪਏ ਵਿੱਚ ਫਿਲਮ 'ਰਾਧੇ' ਦਾ ਆਫ਼ਰ ਦਿੱਤਾ ਹੈ ਪਰ ਕੁਝ ਪਾਇਰੇਟਿਡ ਸਾਈਟਾਂ ਇਸਦੀ ਗੈਰਕਾਨੂੰਨੀ ਸਟ੍ਰਿਮਿੰਗ ਕਰ ਰਹੀਆਂ ਹਨ ਜੋ ਗੰਭੀਰ ਅਪਰਾਧ ਹੈ।

ਉਨ੍ਹਾਂ ਕਿਹਾ ਹੈਕਿ CYBER CELL ਇਨ੍ਹਾਂ ਸਾਰੀਆਂ ਪਾਇਰੇਟਿਡ ਸਾਈਟਾਂ ਖਿਲਾਫ ਸਖਤ ਐਕਸ਼ਨ ਲਵੇਗੀ। ਕਿਰਪਾ ਕਰਕੇ PIRACY ਦਾ ਹਿੱਸਾ ਨਾ ਬਣੋ, ਨਹੀਂ ਤਾਂ CYBER CELL ਤੁਹਾਡੇ ਖਿਲਾਫ ਵੀ ਐਕਸ਼ਨ ਲੈ ਸਕਦਾ ਹੈ।"

ਸਲਮਾਨ ਦੀ ਫਿਲਮ ਰਾਧੇ ਨੂੰ ਭਲੇ ਹੀ ਕਹਾਣੀ ਵਜੋਂ ਉਨ੍ਹਾਂ ਰਿਸਪੌਂਸ ਨਹੀਂ ਮਿਲਿਆ ਪਰ OTT 'ਤੇ ਫਿਲਹਾਲ ਇਸ ਫਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ। ਫਿਲਮ ਨੂੰ 42 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਪਰ ਕੁਝ ਲੋਕ ਇਸ ਨੂੰ ਦੇਖਣ ਲਈ PIRACY ਦਾ ਸਹਾਰਾ ਲੈ ਰਹੇ ਹਨ। ਇਸ ਤੋਂ ਬਾਅਦ CYBER CELL PIRATED ਵਰਜ਼ਨ ਦਿਖਾਉਣ ਵਾਲਿਆਂ SITES ਖਿਲਾਫ ਜਲਦ ਐਕਸ਼ਨ ਲਵੇਗਾ।