ਮੁੰਬਈ: ਅਮਿਤਾਭ ਬੱਚਨ ਫ਼ਿਲਮ ‘ਬਦਲਾ’ ‘ਚ ਇੱਕ ਵਾਰ ਫੇਰ ਵਕੀਲ ਦੇ ਰੋਲ ਨੂੰ ਨਿਭਾਉਂਦੇ ਨਜ਼ਰ ਆਏ ਹਨ। ਉਨ੍ਹਾਂ ਦੀ ਫ਼ਿਲਮ ਨੇ ਪਹਿਲੇ ਹੀ ਦਿਨ 5 ਕਰੋੜ ਦੀ ਕਮਾਈ ਕਰ ਲਈ ਹੈ। ਇਸ ਤੋਂ ਬਾਅਦ ਅਮਿਤਾਭ ਦੇ ਹੱਥ ਇੱਕ ਹੋਰ ਫ਼ਿਲਮ ਲੱਗ ਗਈ ਹੈ। ਇਸ ‘ਚ ਉਹ ਹੁਣ ਜੱਜ ਦਾ ਰੋਲ ਕਰਦੇ ਨਜ਼ਰ ਆਉਣਗੇ।

ਜੀ ਹਾਂ, ਖ਼ਬਰਾਂ ਹਨ ਕਿ ਅਮਿਤਾਬ ਜਲਦੀ ਹੀ ਡਾਇਰੈਕਟਰ ਰੂਮੀ ਜਾਫਰੀ ਦੀ ਕੋਰਟ ਰੂਮ ਡ੍ਰਾਮਾ ਫ਼ਿਲਮ ‘ਬਰਫ਼’ ‘ਚ ਨਜ਼ਰ ਆਉਣਗੇ। ਉਨ੍ਹਾਂ ਦੇ ਨਾਲ ਫ਼ਿਲਮ ‘ਚ ਇਮਰਾਨ ਹਾਸ਼ਮੀ ਵੀ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ।

‘ਬਰਫ’ ਅਮਿਤਾਬ-ਇਮਰਾਨ ਦੇ ਨਾਲ ਅਨੂੰ ਕਪੂਰ ਤੇ ਸੌਰਭ ਸ਼ੁਕਲਾ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਖ਼ਬਰਾਂ ਨੇ ਕਿ ਫ਼ਿਲਮ ਦੀ ਸ਼ੂਟਿੰਗ ਮਈ ਮਹੀਨੇ ‘ਚ ਸ਼ੁਰੂ ਕਰ ਦਿੱਤੀ ਜਾਵੇਗੀ।