ਰਿਪੋਰਟਸ ਮੁਤਾਬਕ ਫੋਨ ‘ਚ ਐਜ ਟੂ ਐਜ ਡਿਸਪਲੇਅ ਹੈ ਜਿੱਥੇ ਕੋਈ ਨੌਚ ਨਹੀਂ ਦਿਖਾਇਆ ਗਿਆ। ਵਨਪਲੱਸ 7 ‘ਚ ਸੈਲਫੀ ਕੈਮਰਾ ਪੌਪ ਅੱਪ ਦੇ ਤੌਰ ‘ਤੇ ਆ ਰਿਹਾ ਹੈ। ਆਵਾਜ਼ ਦਾ ਬਟਨ ਖੱਬੇ ਅਤੇ ਪਾਵਰ ਬਟਨ ਸੱਜੇ ਪਾਸੇ ਦਿੱਤਾ ਜਾ ਸਕਦਾ ਹੈ।
ਗੱਲ ਕਰੀਏ ਫੋਨ ਦੇ ਫੀਚਰਸ ਦੀ ਤਾਂ ਇਸ ‘ਚ ਸਨੈਪਡ੍ਰੈਗਨ 855SoC ਔਕਟਾ ਕੋਰ CPU ਦਿੱਤਾ ਜਾ ਸਕਦਾ ਹੈ ਜਿਸ ਨੂੰ ਕੰਪਨੀ ਨੇ ਕੰਫਰਮ ਕੀਤਾ ਹੈ। ਉੱਧਰ ਸੈਮਸੰਗ ਗੈਲੇਕਸੀ ਐਸ10+ ਦੀ ਤਰ੍ਹਾਂ ਵਨਪਲੱਸ 7 ‘ਚ ਵੀ 12 ਜੀਬੀ ਰੈਮ ਅਤੇ 128/256 ਜੀਬੀ ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਨ ‘ਚ 6.5 ਇੰਚ ਦਾ ਐਮੋਲੇਡ ਡਿਸਪਲੇਅ ਦਿਖਾਇਆ ਗਿਆ ਹੈ ਜਦੋਂ ਕਿ ਰੈਜੋਲਿਊਸ਼ਨ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਗਿਆ।
ਕੈਮਰੇ ਦੇ ਮਾਮਲੇ ‘ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ ਯਾਨੀ ਕੀ 48 ਮੈਗਾਪਿਕਸਲ ਦੇ ਸੈਂਸਰ ਦੇ ਨਾਲ 20 ਅਤੇ 16 ਮੇਗਾਪਿਕਸਲ ਦਾ ਸੈਂਸਰ ਸ਼ਾਮਲ ਕੀਤਾ ਜਾਵੇਗਾ। ਸੈਲਫੀ ਲਈ 16 ਮੈਗਾਪਿਕਸਲ ਦਾ ਪੌਪ ਅੱਪ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ ‘ਚ 4000mAh ਦੀ ਬੈਟਰੀ ਦੇ ਦਿੱਤੀ ਜਾਵੇਗੀ ਜੋ 44w ਡੈਸ਼ ਚਾਰਜ਼ਿੰਗ ਦੇ ਨਾਲ ਆਵੇਗੀ। ਫੋਨ ਐਂਡ੍ਰਾਇਡ 9 ਪਾਈ ਆਊਟ ਆਫ ਦ ਬੌਕਸ ਕੰਮ ਕਰੇਗੀ। ਅਜਿਹੇ ਫੀਚਰਜ਼ ਨਾਲ ਇਹ ਸਮਾਰਟਫ਼ੋਨ ਧਮਾਕੇਦਾਰ ਪੈਕੇਜ ਸਾਬਤ ਹੋ ਸਕਦਾ ਹੈ, ਜੇਕਰ ਕੀਮਤ ਹਿਸਾਬ ਨਾਲ ਰੱਖੀ ਜਾਵੇ।