ਮੁੰਬਈ: ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਜਲਦੀ ਹੀ ਫ਼ਿਲਮ ‘ਚਿਹਰੇ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਫ਼ਿਲਮ ਦਾ ਟਾਈਟਲ ਦਾ ਵੀ ਐਲਾਨ ਹੋ ਗਿਆ ਹੈ। ਫ਼ਿਲਮ ਦਾ ਨਾਂ ‘ਚਿਹਰੇ’ ਰੱਖਿਆ ਹੈ। ਕੁਝ ਦਿਨ ਪਹਿਲਾਂ ਹੀ ਮੇਕਰਸ ਨੇ ਸਾਰੀ ਟੀਮ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ ਸੀ। ਫ਼ਿਲਮ ਨੂੰ ਆਨੰਦ ਪੰਡਿਤ ਡਾਇਰੈਕਟ ਕਰ ਰਹੇ ਹਨ।
ਫ਼ਿਲਮ ‘ਚ ਦੋਵੇਂ ਸਟਾਰਸ ਪਹਿਲੀ ਵਾਰ ਕੰਮ ਕਰ ਰਹੇ ਹਨ ਪਰ ਦੋਵਾਂ ਦੀ ਫ਼ਿਲਮ ਦੀ ਕਹਾਣੀ ਕੀ ਹੋਵੇਗੀ, ਇਸ ਬਾਰੇ ਅਜੇ ਖੁਲਾਸਾ ਨਹੀਂ ਹੋਇਆ। ਫ਼ਿਲਮ ਅਗਲੇ ਸਾਲ 21 ਫਰਵਰੀ ਨੂੰ ਰਿਲੀਜ਼ ਹੋਣੀ ਹੈ। ਗੱਲ ਕਰੀਏ ਬਿੱਗ ਬੀ ਦੀ ਤਾਂ ਕੁਝ ਸਮਾਂ ਪਹਿਲਾਂ ਅਮਿਤਾਭ ਨੂੰ ਔਡੀਅੰਸ ਨੇ ‘ਬਦਲਾ’ ਫ਼ਿਲਮ ‘ਚ ਦੇਖਿਆ ਸੀ। ਇਸ ਦੇ ਨਾਲ ਹੀ ਜਲਦੀ ਹੀ ਉਹ ਰਣਬੀਰ-ਆਲਿਆ ਦੀ ਬ੍ਰਹਮਾਸਤਰ ‘ਚ ਵੀ ਨਜ਼ਰ ਆਉਣਗੇ।
ਉਧਰ, ਇਮਰਾਨ ਹਾਸ਼ਮੀ ਪਿਛਲੇ ਦਿਨੀਂ ‘ਚੀਟ ਇੰਡੀਆ’ ‘ਚ ਦਮਦਾਰ ਕਿਰਦਾਰ ਨਿਭਾਅ ਦਰਸ਼ਕਾਂ ਸਾਹਮਣੇ ਆਏ ਸੀ। ਫ਼ਿਲਮ ਬੁਰੀ ਤਰ੍ਹਾਂ ਫਲੌਪ ਹੋਈ ਸੀ। ਇਸ ਤੋਂ ਬਾਅਦ ਇਮਰਾਨ ਦੀ ਇਹ ਫ਼ਿਲਮ ਹੈ ਜਿਸ ਦੀ ਸ਼ੁਟਿੰਗ ਸ਼ੁਰੂ ਹੋ ਚੁੱਕੀ ਹੈ।