Amitabh Bachchan and Jaya Bachchan: ਬਾਲੀਵੁੱਡ ਅਦਾਕਾਰਾ ਜਯਾ ਬੱਚਨ ਆਪਣੀ ਪੋਤੀ ਨਵਿਆ ਨਵੇਲੀ ਨੰਦਾ ਦੇ ਪੋਡਕਾਸਟ 'What The Hell Navya' 'ਚ ਦਿੱਤੇ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਹੈ। ਹਾਲ ਹੀ 'ਚ ਜਯਾ ਨੇ ਨਵਿਆ ਨੂੰ ਕਿਹਾ ਕਿ ਜੇਕਰ ਉਹ (ਨਵਿਆ) ਬਗੈਰ ਵਿਆਹ ਤੋਂ ਮਾਂ ਬਣ ਜਾਂਦੀ ਹੈ ਤਾਂ ਉਸ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜਯਾ ਨੇ ਅਮਿਤਾਭ ਨਾਲ ਆਪਣੇ ਰਿਸ਼ਤੇ ਬਾਰੇ ਵੀ ਗੱਲ ਕੀਤੀ। ਜਯਾ ਨੇ ਦੱਸਿਆ ਕਿ ਕਿਵੇਂ ਅਮਿਤਾਭ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਅਮਿਤਾਭ ਨੇ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ 9 ਤੋਂ 5 ਵਜੇ ਤਕ ਕੰਮ ਕਰਨ ਵਾਲੀ ਪਤਨੀ ਨਹੀਂ ਚਾਹੀਦੀ।


ਅਮਿਤਾਭ ਨੇ ਜਯਾ ਨੂੰ ਕਿਵੇਂ ਕੀਤਾ ਸੀ ਪ੍ਰਪੋਜ਼?


ਨਵਿਆ ਨੇ ਜਯਾ ਨੂੰ ਪੁੱਛਿਆ ਸੀ ਕਿ ਅਮਿਤਾਭ ਨੇ ਉਨ੍ਹਾਂ ਨੂੰ ਪ੍ਰਪੋਜ਼ ਕਿਵੇਂ ਕੀਤਾ। ਇਸ 'ਤੇ ਜਯਾ ਨੇ ਕਿਹਾ, "ਮੈਂ ਕੋਲਕਾਤਾ 'ਚ ਸ਼ੂਟਿੰਗ ਕਰ ਰਹੀ ਸੀ ਅਤੇ ਅਸੀਂ ਫ਼ੈਸਲਾ ਕੀਤਾ ਕਿ ਜੇਕਰ ਅਸੀਂ ਹਿੱਟ ਫਿਲਮ ਦੇਵਾਂਗੇ ਤਾਂ ਅਸੀਂ ਛੁੱਟੀ 'ਤੇ ਜਾਵਾਂਗੇ। ਸਾਡੀ ਫਿਲਮ ਜ਼ੰਜੀਰ ਹਿੱਟ ਰਹੀ। ਮੈਂ ਸ਼ੂਟਿੰਗ ਕਰ ਰਹੀ ਸੀ। ਨਾਨਾ ਨੇ ਫ਼ੋਨ ਕੀਤਾ ਅਤੇ ਕਿਹਾ ਇਕ ਸਮੱਸਿਆ ਹੈ। ਮੇਰੇ ਮਾਤਾ-ਪਿਤਾ ਕਹਿ ਰਹੇ ਹਨ ਕਿ ਤੁਸੀਂ ਜਯਾ ਨਾਲ ਛੁੱਟੀਆਂ 'ਤੇ ਨਹੀਂ ਜਾ ਸਕਦੇ। ਜੇ ਤੁਸੀਂ ਉਸ ਨਾਲ ਛੁੱਟੀਆਂ ਮਨਾਉਣ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਨਾਲ ਵਿਆਹ ਕਰਨਾ ਪਵੇਗਾ। ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਸੋਚਿਆ ਹੈ? ਇਸ ਲਈ ਮੈਂ ਕਿਹਾ ਕਿ ਅਸੀਂ ਅਕਤੂਬਰ 'ਚ ਵਿਆਹ ਕਰਨਾ ਚਾਹੁੰਦੇ ਸੀ, ਇਸ ਲਈ ਹੁਣ ਅਸੀਂ ਜੂਨ 'ਚ ਵਿਆਹ ਕਰਵਾ ਲੈਂਦੇ ਹਾਂ। ਦਰਅਸਲ, ਅਸੀਂ ਫੈਸਲਾ ਕੀਤਾ ਸੀ ਕਿ ਅਸੀਂ ਅਕਤੂਬਰ 'ਚ ਵਿਆਹ ਕਰ ਲਵਾਂਗੇ, ਕਿਉਂਕਿ ਉਦੋਂ ਤੱਕ ਮੇਰਾ ਕੁਝ ਕੰਮ ਘੱਟ ਹੋ ਜਾਂਦਾ।"


ਅਮਿਤਾਭ ਨੇ ਜਯਾ ਦੇ ਕੰਮ ਨੂੰ ਲੈ ਕਹੀ ਸੀ ਇਹ ਗੱਲ


ਜਯਾ ਨੇ ਅੱਗੇ ਕਿਹਾ, "ਅਮਿਤਾਭ ਨੇ ਮੈਨੂੰ ਵਿਆਹ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਅਜਿਹੀ ਪਤਨੀ ਨਹੀਂ ਚਾਹੀਦੀ ਜੋ 9 ਤੋਂ 5 ਦੀ ਨੌਕਰੀ ਕਰਦੀ ਹੋਵੇ। ਉਨ੍ਹਾਂ ਨੇ ਕਿਹਾ ਤੁਸੀਂ ਕਿਰਪਾ ਕਰਕੇ ਕੰਮ ਕਰੋ, ਤੁਹਾਨੂੰ ਕੰਮ ਕਰਨਾ ਚਾਹੀਦਾ ਹੈ ਪਰ ਹਰ ਰੋਜ਼ ਨਹੀਂ। ਆਪਣੇ ਖੁਦ ਦੇ ਪ੍ਰੋਜੈਕਟ ਚੁਣੋ, ਸਹੀ ਲੋਕਾਂ ਨਾਲ ਕੰਮ ਕਰੋ। ਇਸ ਲਈ ਮੈਂ ਕਿਹਾ ਠੀਕ ਹੈ।"


ਦੱਸ ਦੇਈਏ ਕਿ ਅਮਿਤਾਭ ਅਤੇ ਜਯਾ ਬੱਚਨ ਦਾ ਵਿਆਹ 3 ਜੂਨ 1973 ਨੂੰ ਹੋਇਆ ਸੀ। ਇਸ ਵਿਆਹ ਤੋਂ ਉਨ੍ਹਾਂ ਦੇ 2 ਬੱਚੇ ਹਨ, ਬੇਟੀ ਸ਼ਵੇਤਾ ਬੱਚਨ ਅਤੇ ਬੇਟਾ ਅਭਿਸ਼ੇਕ ਬੱਚਨ।