ਮੁੰਬਈ: ਮਹਾਨਾਇਕ ਅਮਿਤਾਭ ਬੱਚਨ ਦੀ ਤਬੀਅੱਤ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਫੈਨਸ ਦੇ ਚਿਹਰੇ ‘ਤੇ ਇੱਕ ਉਦਾਸੀ ਜਿਹੀ ਆ ਗਈ ਸੀ। ਪਰ ਹੁਣ ਅਮਿਤਾਬ ਬੱਚਨ ਦੇ ਫੈਨਸ ਦੇ ਲਈ ਚੰਗੀ ਖ਼ਬਰ ਹੈ। ਰਿਪੋਰਟਸ ਮੁਤਾਬਕ ਅਮਿਤਾਭ ਬੱਚਨ ਦੀ ਤਬੀਅਤ ਹੁਣ ਬਹਿਤਰ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਡਿਸਚਾਰਜ ਕੀਤਾ ਜਾਵੇਗਾ।
ਅਮਿਤਾਭ ਦੇ ਇੱਕ ਬੇਹੱਦ ਕਰੀਬੀ ਸੂਤਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਅਮਿਤਾਭ ਬੱਚਨ ਹੁਣ ਬਿਲਕੁਲ ਠੀਕ ਹਨ ਅਤੇ ਫਿਕਰ ਵਾਲੀ ਕੋਈ ਗੱਲ ਨਹੀ। ਸੂਤਰਾਂ ਨੇ ਦੱਸਿਆ ਕਿ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਬਿੱਗ ਬੀ ਸਿਰਫ ਡੈਲੀ ਰੂਟਿਨ ਫੁਲ ਬੌਡੀ ਚੈਕਅੱਪ ਲਈ ਦੋ ਦਿਨ ਪਹਿਲਾਂ ਹਸਪਤਾਲ ਗਏ ਸੀ।
ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ। ਹਸਪਤਾਲ ‘ਚ ਬਿੱਗ-ਬੀ ਆਰਾਮ ਫਰਮਾ ਰਹੇ ਹਨ।
ਡੈਲੀ ਰੂਟਿਨ ਹੇਲਥ ਚੈਕਅਪ ਲਈ ਬਿੱਗ ਬੀ ਹਸਪਤਾਲ ‘ਚ ਭਰਤੀ, ਜਲਦ ਹੋਣਗੇ ਡਿਸਚਾਰਜ
ਏਬੀਪੀ ਸਾਂਝਾ
Updated at:
18 Oct 2019 03:22 PM (IST)
ਅਮਿਤਾਬ ਬੱਚਨ ਦੇ ਫੈਨਸ ਦੇ ਲਈ ਚੰਗੀ ਖ਼ਬਰ ਹੈ। ਰਿਪੋਰਟਸ ਮੁਤਾਬਕ ਅਮਿਤਾਭ ਬੱਚਨ ਦੀ ਤਬੀਅਤ ਹੁਣ ਬਹਿਤਰ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਡਿਸਚਾਰਜ ਕੀਤਾ ਜਾਵੇਗਾ।
- - - - - - - - - Advertisement - - - - - - - - -