ਨਵੀਂ ਦਿੱਲੀ: ਜਨ ਅਧਿਕਾਰ ਪਾਰਟੀ (ਜਾਪ) ਦੇ ਨੇਤਾ ਤੇ ਸਾਬਕਾ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ‘ਤੇ ਬਗੈਰ ਵੈਲਿਡ ਲਾਈਸੈਂਸ ਕੂੜੇ ਨਾਲ ਭਰਿਆ ਟਰੈਕਟਰ ਚਲਾਉਣ ਦੇ ਮਾਮਲੇ ‘ਚ ਜ਼ੁਰਮਾਨਾ ਲਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪੱਪੂ ਯਾਦਵ ਨੇ ਇਸ ਕੂੜੇ ਨੂੰ ਮੰਤਰੀ ਦੇ ਘਰ ਸਾਹਮਣੇ ਸੁੱਟਣ ਦੀ ਧਮਕੀ ਦਿੱਤੀ ਸੀ।
ਪੱਪੂ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਪਟਨਾ ‘ਚ ਹੜ੍ਹ ਤੇ ਪਾਣੀ ਇਕੱਠਾ ਹੋਣ ਤੋਂ ਬਾਅਦ ਸਾਹਮਣੇ ਆਏ 200 ਤੋਂ ਜ਼ਿਆਦਾ ਡੇਂਗੂ ਦੇ ਮਰੀਜ਼ਾਂ ਤੇ ਬਿਮਾਰੀ ਦੀ ਰੋਕਥਾਮ ‘ਚ ਸੂਬਾ ਸਰਕਾਰ ਨਾਕਾਮਯਾਬ ਰਹਿਣ ‘ਚ ਵਿਰੋਧ ‘ਚ ਇਹ ਪ੍ਰਦਰਸ਼ਨ ਕੀਤਾ। ਪੁਲਿਸ ਨੇ ਦੱਸਿਆ ਕੀ ਪੱਪੂ ਯਾਦਵ ਨੂੰ ਰੋਕ ਕੇ 5000 ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਕਿਉਂਕਿ ਉਨ੍ਹਾਂ ਕੋਲ ਹਲਕੇ ਵਾਹਨ ਚਲਾਉਣ ਦਾ ਲਾਈਸੈਂਸ ਸੀ ਜਿਸ ਦੀ ਵੈਲਡਿਟੀ 2017 ‘ਚ ਹੀ ਖ਼ਤਮ ਹੋ ਗਈ ਸੀ।
ਪੱਪੂ ਯਾਦਵ ਨੇ ਕਿਹਾ, “ਮੈਨੂੰ ਵਿਰੋਧ ਦਰਜ ਕਰਵਾਉਣ ਦੇ ਮੌਲਿਕ ਅਧਿਕਾਰਾਂ ਤੋਂ ਵਾਂਝਾ ਕੀਤਾ ਗਿਆ। ਮੇਰੇ ਕੋਲ ਲਾਈਸੈਂਸ ਹਨ ਪਰ ਬਹੁਤ ਹੀ ਕਮਜ਼ੋਰ ਆਧਾਰ ‘ਤੇ ਚਲਾਨ ਕੀਤਾ ਗਿਆ ਕਿ ਮੈਂ ਭਾਰੀ ਵਾਹਨਾਂ ਚਲਾਉਣ ਦੀ ਯੋਗਤਾ ਨਹੀਂ ਰੱਖਦਾ।”
ਬਗੈਰ ਲਾਈਸੈਂਸ ਟਰੈਕਟਰ ਚਲਾਉਣ ‘ਤੇ 5000 ਰੁਪਏ ਜ਼ੁਰਮਾਨਾ
ਏਬੀਪੀ ਸਾਂਝਾ
Updated at:
18 Oct 2019 12:53 PM (IST)
ਜਨ ਅਧਿਕਾਰ ਪਾਰਟੀ (ਜਾਪ) ਦੇ ਨੇਤਾ ਤੇ ਸਾਬਕਾ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ‘ਤੇ ਬਗੈਰ ਵੈਲਿਡ ਲਾਈਸੈਂਸ ਕੂੜੇ ਨਾਲ ਭਰਿਆ ਟਰੈਕਟਰ ਚਲਾਉਣ ਦੇ ਮਾਮਲੇ ‘ਚ ਜ਼ੁਰਮਾਨਾ ਲਾਇਆ ਗਿਆ ਹੈ।
- - - - - - - - - Advertisement - - - - - - - - -