ਨਾਰਨੌਂਦ: ਬੀਜੇਪੀ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਹਰਿਆਣਾ ਦੇ ਨਾਰਨੌਂਦ ‘ਚ ਪਹੁੰਚੇ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ 21 ਅਕਤੂਬਰ ਸੋਮਵਾਰ ਨੂੰ ਪੈਣਗੀਆਂ। ਇਸ ਲਈ ਹਰ ਪਾਰਟੀ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੀ ਹੈ। ਇਸੇ ਸਿਲਸਿਲੇ ‘ਚ ਸੰਨੀ ਦਿਓਲ ਵੀ ਆਪਣੀ ਪਾਰਟੀ ਬੀਜੇਪੀ ਦੇ ਚੋਣ ਪ੍ਰਚਾਰ ਲਈ ਨਾਰਨੌਂਦ ਪਹੁੰਚੇ।
ਸੰਨੀ ਦਿਓਲ ਨੂੰ ਵੇਖ ਨੇ ਲੋਕਾਂ ਦੀ ਭੀੜ ਬੇਕਾਬੂ ਹੋ ਗਈ। ਉਨ੍ਹਾਂ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਸੰਨੀ ਨੇ ਇੱਥੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਪਣੀ ਫ਼ਿਲਮਾਂ ਦੇ ਡਾਈਲੌਗ ਬੋਲੇ ਜਿਸ ਨਾਲ ਲੋਕਾਂ ਦਾ ਉਤਸ਼ਾਹ ਹੋਰ ਵਧ ਗਿਆ। ਸੰਨੀ ਨੂੰ ਵੇਖਣ ਲਈ ਲੋਕ ਮੰਡੀ ਦੇ ਸ਼ੈੱਡ ‘ਤੇ ਵੀ ਚੜ੍ਹ ਗਏ।
ਸੰਨੀ ਨੇ ਜਦੋਂ ਆਪਣਾ ਢਾਈ ਕਿਲੋ ਕਾ ਹਾਥ ਵਾਲਾ ਡਾਈਲੌਗ ਲੋਕਾਂ ਨੂੰ ਯਾਦ ਕਰਵਾਇਆ ਤਾਂ ਉਨ੍ਹਾਂ ਦੇ ਫੈਨਸ ਖੁਸ਼ ਹੋ ਗਏ। ਉਨ੍ਹਾਂ ਨੇ ਕਿਹਾ ਕਿ ਇਹ ਢਾਈ ਕਿੱਲੋ ਦਾ ਹੱਥ ਅੱਜ ਜੋੜਨ ਆਇਆ ਹੈ। ਜਿੰਨਾ ਪਿਆਰ ਤੁਸੀਂ ਮੈਨੂੰ ਦਿੱਤਾ, ਉਨ੍ਹਾਂ ਹੀ ਪਿਆਰ ਮੇਰੇ ਛੋਟੇ ਭਰਾ ਕੈਪਟਨ ਅਭਿਮਨਿਊ ਨੂੰ ਵੀ ਕਰਨਾ। ਇਸ ਦੇ ਨਾਲ ਹੀ ਸੰਨੀ ਨੇ ਕਿਹਾ ਕਿ ਤਾਰੀਫ਼ ‘ਤੇ ਤਾਰੀਖ ‘ਚ ਇਸ ਵਾਰ ਸਿਰਫ 21 ਅਕਤੂਬਰ ਤਾਰੀਖ਼ ਯਾਦ ਰੱਖਣਾ।
ਸੰਨੀ ਇੱਥੇ ਹੈਲੀਕਾਪਟਰ ਰਾਹੀਂ ਆਏ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਗੱਡੀ ‘ਚ ਰੈਲੀ ਵਾਲੀ ਥਾਂ ‘ਤੇ ਲੈ ਜਾਇਆ ਗਿਆ।
ਸੰਨੀ ਦਿਓਲ ਨੇ ਹਰਿਆਣਵੀਆਂ ਨੂੰ ਵਿਖਾਇਆ 'ਢਾਈ ਕਿਲੋ ਕਾ ਹਾਥ'
ਏਬੀਪੀ ਸਾਂਝਾ
Updated at:
17 Oct 2019 03:27 PM (IST)
ਬੀਜੇਪੀ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਹਰਿਆਣਾ ਦੇ ਨਾਰਨੌਂਦ ‘ਚ ਪਹੁੰਚੇ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ 21 ਅਕਤੂਬਰ ਸੋਮਵਾਰ ਨੂੰ ਪੈਣਗੀਆਂ। ਇਸ ਲਈ ਹਰ ਪਾਰਟੀ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੀ ਹੈ।
- - - - - - - - - Advertisement - - - - - - - - -