ਅਮਿਤਾਭ ਬੱਚਨ ਨੇ ਇੱਕ ਵਾਰ ਫੇਰ ਲਾਹੁਣਗੇ ਕਿਸਾਨਾਂ ਦਾ ਕਰਜ਼
ਏਬੀਪੀ ਸਾਂਝਾ | 21 Nov 2018 01:21 PM (IST)
NEXT PREV
ਮੁੰਬਈ: ਬਾਲੀਵੁੱਡ ਐਕਟਰ ਤੇ ਮੈਗਾਸਟਾਰ ਅਮਿਤਾਭ ਬੱਚਨ ਨੇ ਮਹਾਰਾਸ਼ਟਰ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਕਰਜ਼ਾ ਭਰਨ ਦਾ ਐਲਾਨ ਕੀਤਾ ਸੀ। ਇਸ ਲਈ ਅਮਿਤਾਭ ਬੱਚਨ ਨਿੱਜੀ ਤੌਰ ‘ਤੇ 26 ਨਵੰਬਰ ਨੂੰ ਕਿਸਾਨਾਂ ਨਾਲ ਮੁਲਾਕਾਤ ਕਰਨਗੇ। ਉਹ ਉਨ੍ਹਾਂ ਦੇ ਬੈਕਾਂ ਨੂੰ ਇੱਕ ਲੈਟਰ ਦੇਣਗੇ। ਅਮਿਤਾਬ ਦੇ ਬੁਲਾਰੇ ਨੇ ਕਿਹਾ ਕਿ ਉਹ 70 ਕਿਸਾਨਾਂ ਦਾ ਮੁੰਬਈ ਆਉਣ ਤੇ ਆਪਣੇ ਬੈਂਕਾਂ ਲਈ ਲਿਖੇ ਲੈਟਰ ਨੂੰ ਲੈ ਕੇ ਜਾਣ ਦਾ ਇੰਤਜ਼ਾਮ ਵੀ ਕਰਨਗੇ। ਅਮਿਤਾਭ ਯੂਪੀ ਦੇ 1,398 ਕਿਸਾਨਾਂ ਦਾ 4 ਕਰੋੜ ਦੇ ਕਰੀਬ ਦਾ ਕਰਜ਼ਾ ਲਾਹੁਣਗੇ। ਅਮਿਤਾਬ ਬੈਂਕਾਂ ਨੂੰ ਕਿਸਾਨਾਂ ਦੇ ਕਰਜ਼ਿਆਂ ਸਬੰਧੀ ਚਿੱਠੀ ‘ਚ ਜਾਣਕਾਰੀ ਦੇਣਗੇ। ਜੇਕਰ ਅਮਿਤਾਭ ਦੇ ਕੰਮ ਵੱਲ ਧਿਆਨ ਦਈਏ ਤਾਂ ਉਹ ‘ਕੇਬੀਸੀ’ ਦੇ 10ਵੇਂ ਸੀਜ਼ਨ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਅਮਿਤਾਭ ਨੇ ਸੋਮਵਾਰ ਦੀ ਸਵੇਰ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।