ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਸ਼ੁਰੂਆਤੀ ਕਰੀਅਰ 'ਚ ਫ਼ਿਲਮਾਂ ਲਈ ਕਾਫੀ ਸਕਰੀਨ ਟੈਸਟ ਦਿੱਤੇ ਸੀ। ਇਸੇ ਤਰ੍ਹਾਂ ਅਮਿਤਾਭ ਨੇ ਇਕ ਫ਼ਿਲਮ ਲਈ ਸਕਰੀਨ ਟੈਸਟ ਦਿੱਤਾ ਸੀ। ਜਿਸ ਦੀ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤੇ ਲੋਕਾਂ ਨੇ ਉਨ੍ਹਾਂ ਦੀ ਸੋਨੂੰ ਸੂਦ ਨਾਲ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ। 


 


ਬਿਗ ਬੀ ਨੇ ਸਾਲ 1971 'ਚ ਆਈ ਫ਼ਿਲਮ 'ਰੇਸ਼ਮਾ ਔਰ ਸ਼ੇਰਾ' ਦੇ ਸਕਰੀਨ ਟੈਸਟ ਦੀ ਇੱਕ ਤਸਵੀਰ ਸਭ ਨਾਲ ਸ਼ੇਅਰ ਕੀਤੀ। ਇਹ ਟੈਸਟ ਉਨ੍ਹਾਂ ਨੇ 1969 'ਚ ਦਿੱਤਾ ਸੀ। ਅਮਿਤਾਭ ਇਸ ਫ਼ਿਲਮ ਲਈ ਚੁਣੇ ਵੀ ਗਏ ਸੀ। 



ਤਸਵੀਰ 'ਚ ਜੋ ਅਮਿਤਾਭ ਬੱਚਨ ਦਾ ਗੇਟਅਪ ਹੈ ਤੇ ਜੋ ਉਨ੍ਹਾਂ ਦੀ ਲੁਕ ਹੈ ਉਸ ਨੂੰ ਵੇਖ ਕੇ ਇਕ ਹੀ ਚੇਹਰਾ ਸਾਹਮਣੇ ਆਉਂਦਾ ਹੈ। ਅਮਿਤਾਭ ਦੇ ਚੇਹਰੇ ਦੇ ਹਾਵ-ਭਾਵ ਬਿਲਕੁਲ ਸੋਨੂੰ ਸੂਦ ਨਾਲ ਮਿਲ ਰਹੇ ਹਨ। ਫੋਟੋ ਦੇ ਥੱਲੇ ਲੋਕ ਵੀ ਸੋਨੂੰ ਸੂਦ ਨਾਲ ਅਮਿਤਾਭ ਦੀ ਸੀ ਤਸਵੀਰ ਦੀ ਤੁਲਨਾ ਕਰ ਰਹੇ ਹਨ। 


 


ਫ਼ਿਲਮ ਰੇਸ਼ਮਾ ਔਰ ਸ਼ੇਰਾ ਨੂੰ ਅਦਾਕਾਰ ਤੇ ਨਿਰਦੇਸ਼ਕ ਸੁਨੀਲ ਦੱਤ ਨੇ ਡਾਇਰੈਕਟ ਕੀਤਾ ਸੀ। ਇਸ ਫ਼ਿਲਮ ਦੇ ਸੰਗੀਤ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ ਸੀ। ਫ਼ਿਲਮ 'ਚ ਵਹੀਦਾ ਰਹਿਮਾਨ, ਅਮਿਤਾਭ ਬੱਚਨ, ਸੁਨੀਲ ਦੱਤ, ਵਿਨੋਦ ਖੰਨਾ ਤੇ ਰਾਖੀ ਨੇ ਕੰਮ ਕੀਤਾ ਸੀ।