ਮੁੰਬਈ: ਅਮਿਤਾਭ ਬੱਚਨ ਦੇ ਕੋਰੋਨਾ ਤੋਂ ਨੈਗੇਟਿਵ ਆਉਣ ਵਾਲੀ ਖ਼ਬਰ ਫੇਕ ਹੈ।ਇਸ ਸਬੰਧੀ ਅਮਿਤਾਭ ਬੱਚਨ ਖੁੱਦ ਟਵੀਟ ਕਰਕੇ ਲਿੱਖਿਆ ਹੈ ਕਿ ਉਨ੍ਹਾਂ ਦੇ ਨੈਗੇਟਿਵ ਆਉਣ ਵਾਲੀ ਖ਼ਬਰ ਗ਼ਲਤ ਹੈ, ਫੇਕ ਅਤੇ ਗੈਰ ਜ਼ਿੰਮੇੇਵਾਰਾਨਾ ਹਨ।
ਨਾਨਾਵਤੀ ਹਸਪਤਾਲ 'ਚ ਦਾਖਲ ਅਮਿਤਾਭ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਅਮਿਤਾਭ 11 ਜੁਲਾਈ ਤੋਂ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੇ ਹਨ। ਅਭਿਸ਼ੇਕ ਦੀ ਹਾਲਤ ਵੀ ਠੀਕ ਹੈ। ਉਸ ਨੂੰ ਅਮਿਤਾਭ ਤੋਂ ਬਾਅਦ ਉਸੇ ਦਿਨ ਨਾਨਾਵਤੀ ਵਿੱਚ ਦਾਖਲ ਕਰਵਾਇਆ ਗਿਆ ਸੀ।ਫਿਲਹਾਲ ਦੋਨਾਂ ਦਾ ਇਲਾਜ ਚੱਲ ਰਿਹਾ ਹੈ।