ਚੰਡੀਗੜ੍ਹ: ਅਪਾਹਜ ਭਰਾ ਦੇ ਸਰਟੀਫਿਕੇਟ ‘ਤੇ 17 ਸਾਲ ਫੌਜ ਵਿੱਚ ਨੌਕਰੀ ਕਰਨ ਵਾਲੇ ਬਾਰੇ ਖੁਲਾਸੇ ਮਗਰੋਂ ਹੁਣ ਫੌਜ ਦਾ ਖੁਫੀਆ ਸਿਸਟਮ ਸਰਗਰਮ ਹੋਇਆ ਹੈ। ਸੈਨਾ ਦੇ ਖੁਫੀਆ ਸਿਸਟਮ ਦੇ ਅਧਿਕਾਰੀ ਹੁਣ ਪ੍ਰਮਾਣ ਪੱਤਰ ਦੀ ਪੜਤਾਲ ਕਰ ਰਹੇ ਹਨ। ਇਸ ਦੇ ਨਾਲ ਹੀ ਸੈਨਾ 'ਚ ਰਹੇ ਉਸ ਸ਼ਾਤਰ ਦੇ ਰਿਸ਼ਤੇਦਾਰਾਂ ਸਬੰਧੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਦਾ ਅਸਲ ਨਾਂ ਪ੍ਰਦੀਪ ਸਿੰਘ ਉਰਫ ਪੀਰੂ ਹੈ।
ਪੁਲਿਸ ਉਸ ਦੀ ਭਾਲ ਕਰ ਰਹੀ ਹੈ, ਪਰ ਉਹ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਪਤਾ ਬਦਲ ਰਿਹਾ ਹੈ। ਕੁਝ ਦਿਨ ਪਹਿਲਾਂ ਖੁਲਾਸਾ ਹੋਇਆ ਸੀ ਕਿ ਪ੍ਰਦੀਪ ਸਿੰਘ ਉਰਫ ਸਵਰਨ ਸਿੰਘ ਨੇ ਫੌਜ ਵਿੱਚ ਭਰਤੀ ਦੇ ਨਾਂ ‘ਤੇ ਨੌਜਵਾਨਾਂ ਨਾਲ ਧੋਖਾ ਕੀਤਾ ਸੀ। ਉਹ ਖੁਦ ਵੀ ਆਪਣੇ ਅਪਾਹਜ ਭਰਾ ਦੇ ਪ੍ਰਮਾਣ ਪੱਤਰ ਦੀ ਵਰਤੋਂ ਕਰ ਫੌਜ ਵਿੱਚ ਭਰਤੀ ਹੋਇਆ ਸੀ।
ਇਸ ਦੇ ਨਾਲ ਹੀ ਹੁਣ ਫੌਜ ਦਾ ਖੁਫੀਆ ਸਿਸਟਮ ਉਸ ਦੇ ਸਰਟੀਫਿਕੇਟ ਦੀ ਸੱਚਾਈ ਜਾਣਨ ਵਿਚ ਰੁੱਝਿਆ ਹੋਇਆ ਹੈ। ਇਸ ਦੇ ਨਾਲ ਹੀ ਮੁਲਜ਼ਮ ਦਾ ਸਾਲਾ ਵੀ ਜਾਗਰਨਵਾ ਬ੍ਰਿਜ ਨੇੜੇ 152 ਟੀਏ 'ਚ ਤਾਇਨਾਤ ਹੈ। ਫੌਜ ਦੇ ਅਧਿਕਾਰੀ ਉਸ ਤੋਂ ਵੀ ਪੁੱਛਗਿੱਛ ਕਰ ਰਹੇ ਹਨ ਤਾਂ ਜੋ ਵਧੇਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
ਉਧਰ, ਬੁੱਧਵਾਰ ਨੂੰ ਪਿੰਡ ਲਲਤੋ ਕਲਾਂ ਦਾ ਵਸਨੀਕ ਹਰਦੀਪ ਸਿੰਘ ਧੋਖਾਧੜੀ ਦੀ ਸ਼ਿਕਾਇਤ ਲੈ ਕੇ ਥਾਣਾ ਲਾਡੋਵਾਲ ਦੀ ਪੁਲਿਸ ਕੋਲ ਪਹੁੰਚਿਆ। ਮੁਲਜ਼ਮ ਨੇ ਪੀੜਤ ਦੇ ਲੜਕੇ, ਨੂੰਹ ਤੇ ਧੀ ਨੂੰ ਫੌਜ 'ਚ ਭਰਤੀ ਕਰਵਾਉਣ ਦੇ ਨਾਂ ’ਤੇ 12 ਲੱਖ ਦੀ ਮੰਗ ਕੀਤੀ ਸੀ, ਜਦੋਂਕਿ ਉਸ ਤੋਂ ਡੇਢ ਲੱਖ ਰੁਪਏ ਐਡਵਾਂਸ ਲਏ ਗਏ। ਦੋ ਹੋਰ ਪੀੜਤ ਵੀ ਸ਼ਿਕਾਇਤ ਕਰਨ ਆਏ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਫੌਜ 'ਚ ਭਰਤੀ ਦੇ ਨਾਂ 'ਤੇ ਠੱਗੀ ਬਾਰੇ ਵੱਡੇ ਖੁਲਾਸੇ, ਠੱਗ ਨੇ ਖੁਦ ਵੀ ਜਾਅਲੀ ਸਰਟੀਫਿਕੇਟ ਨਾਲ ਕੀਤੀ ਨੌਕਰੀ
ਏਬੀਪੀ ਸਾਂਝਾ
Updated at:
23 Jul 2020 01:05 PM (IST)
ਫੌਜ ਦਾ ਖੁਫੀਆ ਸਿਸਟਮ ਉਸ ਦੇ ਸਰਟੀਫਿਕੇਟ ਦੀ ਸੱਚਾਈ ਜਾਣਨ ਵਿਚ ਰੁੱਝਿਆ ਹੋਇਆ ਹੈ। ਇਸ ਦੇ ਨਾਲ ਹੀ ਮੁਲਜ਼ਮ ਦਾ ਸਾਲਾ ਵੀ ਜਾਗਰਨਵਾ ਬ੍ਰਿਜ ਨੇੜੇ 152 ਟੀਏ 'ਚ ਤਾਇਨਾਤ ਹੈ। ਫੌਜ ਦੇ ਅਧਿਕਾਰੀ ਉਸ ਤੋਂ ਵੀ ਪੁੱਛਗਿੱਛ ਕਰ ਰਹੇ ਹਨ ਤਾਂ ਜੋ ਵਧੇਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
- - - - - - - - - Advertisement - - - - - - - - -