ਮੁੰਬਈ: ਅੱਜਕੱਲ੍ਹ ਅਮਿਤਾਭ ਬੱਚਨ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਲਗਾਤਾਰ ਰੁੱਝੇ ਹੋਏ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਅਮਿਤਾਬ ਨੇ ਆਪਣੀ ਇੱਕ ਫ਼ਿਲਮ ਦਾ 14 ਮਿੰਟ ਲੰਬਾ ਸੀਨ ਇੱਕ ਟੇਕ ‘ਚ ਪੂਰਾ ਕਰ ਇਤਿਹਾਸ ਘੜਿਆ ਹੈ। ਇਸ ਤੋਂ ਬਾਅਦ ਹੁਣ ਅਮਿਤਾਭ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਫੋਟੋ ‘ਚ ਅਮਿਤਾਭ ਨੂੰ ਪਛਾਣ ਪਾਉਣਾ ਮੁਸ਼ਕਲ ਹੈ।

ਵੇਖੋ ਤਸਵੀਰ:



ਬਿੱਗ ਬੀ ਨੇ ਇਹ ਨਵੀਂ ਲੁੱਕ ਆਯੁਸ਼ਮਾਨ ਖੁਰਾਨ ਨਾਲ ਆਪਣੀ ਆਉਣ ਵਾਲੀ ਇੱਕ ਹੋਰ ਫ਼ਿਲਮ ਗੁਲਾਬੋ ਸਿਤਾਬੋ ਲਈ ਲਿਆ ਹੈ। ਫ਼ਿਲਮ ਦੀ ਸ਼ੂਟਿੰਗ ਲਖਨਉ ‘ਚ ਸ਼ੁਰੂ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਵੀ ਬਿੱਗ ਬੀ ਨੇ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਸੀ। ਇਸ ਫ਼ਿਲਮ ਦਾ ਡਾਇਰੈਕਸ਼ਨ ਸ਼ੂਜੀਤ ਸਰਕਾਰ ਕਰ ਰਹੇ ਹਨ ਤੇ ਫ਼ਿਲਮ 24 ਅਪਰੈਲ 2020 ਨੂੰ ਰਿਲੀਜ਼ ਹੋਣੀ ਹੈ।



ਇਸ ਫ਼ਿਲਮ ਤੋਂ ਪਹਿਲਾਂ ਆਯੂਸ਼ਮਾਨ, ਸ਼ੂਜੀਤ ਨਾਲ ਫ਼ਿਲਮ ‘ਵਿੱਕੀ ਡੌਨਰ’ ਤੇ ਅਮਿਤਾਭ ਫ਼ਿਲਮ ‘ਪੀਕੂ’ ‘ਚ ਇਕੱਠੇ ਕੰਮ ਕਰ ਚੁੱਕੇ ਹਨ। ‘ਗੋਲਾਬੋ ਸਿਤਾਬੋ’ ਫ਼ਿਲਮ ‘ਚ ਪਹਿਲੀ ਵਾਰ ਆਯੂਸ਼ ਤੇ ਅਮਿਤਾਭ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਵੀ ਦੋਵਾਂ ਸਟਾਰਸ ਕੋਲ ਕਈ ਫ਼ਿਲਮਾਂ ਹਨ।