ਨਵੀਂ ਦਿੱਲੀ: ਅੱਜ ਕਈ ਥਾਈਂ ਅੱਘ ਨੇ ਤਬਾਹੀ ਮਚਾਈ ਹੈ। ਪਹਿਲੀ ਅੱਗ ਦੀ ਘਟਨਾ ਪੰਜਾਬ ਦੇ ਲੁਧਿਆਣਾ ਤੋਂ ਹੈ ਜਿੱਥੇ ਫੋਕਲ ਪੁਆਇੰਟ ਸਥਿਤ ਫੇਸ 5 ਯੁਨੂ ਸਟਾਰ ਕੱਪੜਾ ਫੈਕਟਰੀ ‘ਚ ਦੇਰ ਰਾਤ ਅੱਗ ਲੱਗ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਇਸ ਨਾਲ ਤਿੰਨ ਮੰਜ਼ਲਾ ਇਮਾਰਤ ਨੂੰ ਕਾਫੀ ਨੁਕਸਾਨ ਹੋਇਆ। ਇਸ ਅੱਗ ਦੀ ਘਟਨਾ ‘ਚ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਪਰ ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਕੱਪੜਾ ਫੈਕਟਰੀ ਦੀ ਅੱਗ ‘ਤੇ ਕਾਬੂ ਪਾਉਣ ਲਈ 100 ਤੋਂ ਜ਼ਿਆਦਾ ਅੱਗ ਬੁਝਾਊ ਗੱਡੀਆਂ ਲਾਈਆਂ ਗਈਆਂ।
ਉਧਰ, ਦਿੱਲੀ ਦੀ ਲਾਈਫ ਮੈਟਰੋ ਦੀ ਮਜੈਂਟਾ ਲਾਈਨ ‘ਤੇ ਜਸੋਲਾ ਵਿਹਾਰ, ਸ਼ਾਹੀਨ ਬਾਗ ਤੇ ਕਾਲਿੰਦੀ ਕੁੰਜ ਦੇ ਵਿਚਕਾਰ ਮੈਟਰੋ ਨੂੰ ਸ਼ੁੱਕਰਵਾਰ ਸਵੇਰੇ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਇਸ ਦਾ ਕਾਰਨ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਫਰਨੀਚਰ ਮਾਰਕੀਟ ‘ਚ ਅੱਗ ਲੱਗਣਾ ਹੈ। ਇਸ ਅੱਗ ‘ਤੇ ਕਾਬੂ ਪਾਉਣ ਲਈ ਫਾਈਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ ‘ਤੇ ਪਹੁੰਚੀਆਂ।
ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ ਵੀ ਅੱਗ ਦੀ ਖ਼ਬਰ ਹੈ। ਜਿੱਥੇ ਭਰਯਾਲ ਵਿੱਚ ਕੂੜੇ ਦੇ ਢੇਰ ‘ਚ ਸੁਲਗ ਰਹੀ ਅੱਗ ਬੁੱਝਣ ਦਾ ਨਾਂ ਨਹੀਂ ਲੈ ਰਹੀ। ਸ਼ਿਮਲਾ ਦਾ ਸਾਰਾ ਕੂੜਾ ਇੱਥੇ ਆਉਂਦਾ ਹੈ ਤੇ ਇਸ ਕਾਰਨ ਇੱਥੇ ਕੂੜੇ ਦਾ ਪਹਾੜ ਬਣ ਗਿਆ ਹੈ। ਨਗਰ ਨਿਗਮ ਸ਼ਿਮਲਾ ਦੀ ਮੇਅਰ ਕੁਸੁਮ ਸਡਰੇਟ ਨੇ ਦੱਸਿਆ ਕਿ ਨਿਗਮ ਨੂੰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਿਸ ‘ਚ ਅਜੇ ਤਕ ਪ੍ਰਸਾਸ਼ਨ ਨੂੰ ਨਾਕਾਮੀ ਹੀ ਹੱਥ ਲੱਗੀ ਹੈ। ਅੱਗ ਸੁਲਗਣ ਕਾਰਨ ਇਸ ਵਿੱਚੋਂ ਜ਼ਹਿਰੀਲਾ ਧੂੰਆਂ ਨਿਕਲ ਰਿਹਾ ਹੈ ਜਿਸ ਕਾਰਨ ਲੋਕਾਂ ਦਾ ਇੱਥੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ।
ਲੁਧਿਆਣਾ, ਦਿੱਲੀ ਤੇ ਸ਼ਿਮਲਾ 'ਚ ਅੱਗ ਦੀ ਤਬਾਹੀ
ਏਬੀਪੀ ਸਾਂਝਾ
Updated at:
21 Jun 2019 11:23 AM (IST)
ਅੱਜ ਕਈ ਥਾਈਂ ਅੱਘ ਨੇ ਤਬਾਹੀ ਮਚਾਈ ਹੈ। ਪਹਿਲੀ ਅੱਗ ਦੀ ਘਟਨਾ ਪੰਜਾਬ ਦੇ ਲੁਧਿਆਣਾ ਤੋਂ ਹੈ ਜਿੱਥੇ ਫੋਕਲ ਪੁਆਇੰਟ ਸਥਿਤ ਫੇਸ 5 ਯੁਨੂ ਸਟਾਰ ਕੱਪੜਾ ਫੈਕਟਰੀ ‘ਚ ਦੇਰ ਰਾਤ ਅੱਗ ਲੱਗ ਗਈ। ਉਧਰ, ਦਿੱਲੀ ਦੇ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਫਰਨੀਚਰ ਮਾਰਕੀਟ ‘ਚ ਅੱਗ ਲੱਗੀ ਹੈ।
- - - - - - - - - Advertisement - - - - - - - - -