ਸਿਰਸਾ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਜਿੰਨੇ ਵੀ ਦਸਤਾਵੇਜ਼ ਤੇ ਗਵਾਹਾਂ ਬਾਰੇ ਜਾਣਕਾਰੀ ਮਿਲੀ ਹੈ, ਉਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜਾਏਗੀ। ਜਿਵੇਂ-ਜਿਵੇਂ ਜਿਸ ਗਵਾਹ ਦੀ ਲੋੜ ਪਏਗੀ, ਉਸ ਨੂੰ ਬੁਲਾ ਕੇ ਬਿਆਨ ਲਏ ਜਾਣਗੇ। ਸਿਰਸਾ ਨੇ ਦੱਸਿਆ ਕਿ ਉਨ੍ਹਾਂ SIT ਨੂੰ ਦੱਸਿਆ ਹੈ ਕਿ ਕਮਲਨਾਥ ਨਾਲ ਗਵਾਹੀ ਦੇਣ ਲਈ 2 ਗਵਾਹ ਉਨ੍ਹਾਂ ਦੇ ਸੰਪਰਕ ਵਿੱਚ ਹਨ।
ਸਿਰਸਾ ਮੁਤਾਬਕ ਮਾਮਲੇ ਦੇ ਗਵਾਹ ਸੰਜੇ ਸੂਰੀ ਤੇ ਮੁਖਤਿਆਰ ਸਿੰਘ ਉਨ੍ਹਾਂ ਦੇ ਸੰਪਰਕ ਵਿੱਚ ਹਨ ਤੇ ਉਹ ਗਵਾਹੀ ਦੇਣ ਲਈ ਤਿਆਰ ਹਨ। ਉਨ੍ਹਾਂ SIT ਨੂੰ ਦੱਸਿਆ ਕਿ ਉਸ ਵੇਲੇ ਪੁਲਿਸ ਦੀ ਭੂਮਿਕਾ ਠੀਕ ਨਹੀਂ ਸੀ। ਪੁਲਿਸ ਗਾਂਧੀ ਸਰਕਾਰ ਦੇ ਕਹਿਣ 'ਤੇ ਕਮਲਨਾਥ ਦਾ ਬਚਾਅ ਕਰਦੀ ਰਹੀ ਹੈ।