ਵੱਡੇ ਪਰਦੇ 'ਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲੀ ਪੰਜਾਬੀ ਸਿਨੇਮੇ ਦੀ ਸ਼ਾਨਦਾਰ ਫਿਲਮੀ ਜੋੜੀ ਐਮੀ ਵਿਰਕ ਤੇ ਸਰਗੁਣ ਮਹਿਤਾ ਇਕ ਵਾਰ ਫਿਰ ਇੱਕਠੇ "ਕਿਸਮਤ 2" ਵਿਚ ਨਜ਼ਰ ਆਉਣਗੇ। ਸਾਲ 2018 ਦੀ ਸੁਪਰਹਿੱਟ ਫਿਲਮ "ਕਿਸਮਤ" ਦਾ ਸੀਕੁਅਲ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। "ਸ਼੍ਰੀ ਨਿਰੋਤਮ ਜੀ ਸਟੂਡੀਓਸ ਵੱਲੋਂ "ਜੀ ਸਟੂਡੀਓਸ" ਨਾਲ ਸਾਂਝੇਦਾਰੀ ਵਿਚ ਬਣਾਈ ਜਾ ਰਹੀ ਇਸ ਫਿਲਮ ਨੂੰ ਜਗਦੀਪ ਸਿੰਘ ਸਿੱਧੂ ਹੀ ਡਾਇਰੈਕਟ ਕਰ ਰਹੇ ਹਨ।

ਫਿਲਮ ਦੀ ਕਹਾਣੀ, ਸਕ੍ਰੀਨਪਲੇ ਅਤੇ ਡਾਇਲਾਗ ਵੀ ਜਗਦੀਪ ਸਿੱਧੂ ਨੇ ਹੀ ਲਿਖੇ ਹਨ। ਪਹਿਲੀ ਫਿਲਮ "ਕਿਸਮਤ" ਜਰੀਏ ਪੰਜਾਬੀ ਸਿਨੇਮੇ ਵਿਚ ਵੱਡੀ ਪਹਿਚਾਣ ਬਣਾਉਣ ਵਾਲੀ ਐਕਟਰਸ ਤਾਨੀਆ ਇਸ ਫਿਲਮ ਵਿੱਚ ਇਕ ਵੱਖਰੇ ਅਤੇ ਦਮਦਾਰ ਕਿਰਦਾਰ ਵਿੱਚ ਨਜ਼ਰ ਆਏਗੀ।

ਇਸ ਫਿਲਮ ਚ ਪੰਜਾਬੀ ਜਗਤ ਦੇ ਕਈ ਹੋਰ ਚਰਚਿਤ ਸਿਤਾਰੇ ਵੀ ਨਜ਼ਰ ਆਉਣਗੇ। ਪਹਿਲੀ ਫਿਲਮ ਵਾਂਗ ਹੀ ਇਸ ਫਿਲਮ ਦਾ ਸੰਗੀਤ ਇਸ ਦੀ ਜਿੰਦਜਾਨ ਹੋਵੇਗਾ। ਫਿਲਮ ਦੇ ਮਿਊਜ਼ਿਕ ਦੀ ਜਿੰਮੇਵਾਰੀ ਇਕ ਵਾਰ ਫਿਰ ਗੀਤਕਾਰ ਜਾਨੀ ਤੇ ਸੰਗੀਤਕਾਰ-ਗਾਇਕ ਬੀ ਪਰੈਕ ਦੀ ਜੋੜੀ ਨਿਭਾ ਰਹੀ ਹੈ। ਫਿਲਮ ਦਾ ਮਿਊਜ਼ਿਕ ਟਿਪਸ ਕੰਪਨੀ ਵੱਲੋਂ ਰਿਲੀਜ਼ ਕੀਤਾ ਜਾਵੇਗਾ।

ਪੰਜਾਬ ਦੀ ਧੀ ਨੇ NEET 'ਚੋਂ ਹਾਸਲ ਕੀਤਾ 24ਵਾਂ ਰੈਂਕ, ਕੋਰੋਨਾ ਲੌਕਡਾਊਨ ਇੰਝ ਬਣਿਆ ਮਦਦਗਾਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ