ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਸੰਕਟ 'ਤੇ ਹੁਣ ਲਗਾਮ ਲੱਗਦੀ ਦਿਖਾਈ ਦੇ ਰਹੀ ਹੈ। ਕੋਰੋਨਾ ਵਾਇਰਸ ਦੇ ਐਕਟਿਵ ਕੇਸ ਦੀ ਸੰਖਿਆ ਡੇਢ ਮਹੀਨੇ 'ਚ ਪਹਿਲੀ ਵਾਰ 8 ਲੱਖ ਤੋਂ ਹੇਠਾਂ ਆ ਗਈ ਹੈ। ਉੱਥੇ ਹੀ ਦੇਸ਼ 'ਚ ਪਿਛਲੇ 24 ਘੰਟਿਆਂ 'ਚ 62,212 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਜਦਕਿ 70,816 ਮਰੀਜ਼ ਠੀਕ ਵੀ ਹੋ ਗਏ।


ਹਾਲਾਂਕਿ 837 ਮਰੀਜ਼ਾਂ ਦੀ ਜਾਨ ਵੀ ਚਲੇ ਗਈ। ਦੁਨੀਆਂ 'ਚ ਹੁਣ ਤਕ ਹਰ ਦਿਨ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਭਾਰਤ 'ਚ ਆ ਰਹੇ ਸਨ। ਪਰ ਹੁਣ ਭਾਰਤ 'ਚ ਅਮਰੀਕਾ ਤੋਂ ਘੱਟ ਮਾਮਲੇ ਆ ਰਹੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 71,687 ਕੇਸ ਆਏ ਅਤੇ 928 ਲੋਕਾਂ ਦੀ ਮੌਤ ਹੋਈ।


ਲੋਅ ਕੱਟ ਬਲੇਜ਼ਰ ਪਹਿਨਣ 'ਤੇ ਟਰੋਲ ਹੋਈ ਫਿਨਲੈਂਡ ਦੀ ਪ੍ਰਧਾਨ ਮੰਤਰੀ


ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੇਸ਼ 'ਚ ਕੋਰੋਨਾ ਪੀੜਤਾਂ ਦੀ ਕੁੱਲ ਸੰਖਿਆਂ 74 ਲੱਖ, 32 ਹਜ਼ਾਰ ਤੋਂ ਪਾਰ ਪਹੁੰਚ ਗਈ। ਇਨ੍ਹਾਂ 'ਚੋਂ ਇਕ ਲੱਖ 13 ਹਜ਼ਾਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਰਿਕਵਰੀ ਮਾਮਲਿਆਂ ਦੀ ਸੰਖਿਆਂ 65 ਲੱਖ, 24 ਹਜ਼ਾਰ ਤਕ ਪਹੁੰਚ ਗਈ ਹੈ ਅਤੇ ਐਕਟਿਵ ਕੇਸਾਂ ਦੀ ਸੰਖਿਆਂ ਘਟ ਕੇ 7 ਲੱਖ, 95 ਹਜ਼ਾਰ 'ਤੇ ਆ ਗਈ ਹੈ।


ਇਨਫੈਕਸ਼ਨ ਦੇ ਐਕਟਿਵ ਕੇਸਾਂ ਦੀ ਸੰਖਿਆਂ ਦੇ ਮੁਕਾਬਲੇ ਰਿਕਵਰ ਹੋਏ ਲੋਕਾਂ ਦੀ ਸੰਖਿਆਂ ਅੱਠ ਗੁਣਾ ਜ਼ਿਆਦਾ ਹੈ। ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ 'ਚ ਕੋਰੋਨਾ ਵਾਇਰਸ ਦੇ ਐਕਟਿਵ ਕੇਸ, ਮੌਤ ਦਰ ਅਤੇ ਰਿਕਵਰੀ ਰੇਟ ਸਭ ਤੋਂ ਜ਼ਿਆਦਾ ਹੈ।


LAC 'ਤੇ ਹਥਿਆਰਾਂ ਨਾਲ ਚੀਨੀ ਫੌਜ ਦੀ ਮੌਜੂਦਗੀ ਗੰਭੀਰ ਚੁਣੌਤੀ- ਜੈਸ਼ੰਕਰ

ਕਰਤਾਰਪੁਰ ਕੌਰੀਡੋਰ ਖੋਲ੍ਹਣ 'ਤੇ ਪਕਿਸਤਾਨ ਦੀ ਅਦਾਲਤ ਨੇ ਇਮਰਾਨ ਸਰਕਾਰ 'ਤੇ ਚੁੱਕੇ ਸਵਾਲ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ