ਮੁਹਾਲੀ: ਕੋਰੋਨਾਵਾਇਰਸ ਕਾਰਨ ਦੇਸ਼ ਵਿਆਪੀ ਲੌਕਡਾਉਨ ਲਗਾਤਾਰ ਜਾਰੀ ਹੈ। ਇਸ ਦੌਰਾਨ ਪੰਜਾਬੀ ਗਾਇਕ ਤੇ ਐਮੀ ਵਿਰਕ ਵੀ ਘਰ ਅੰਦਰ ਸਮਾਂ ਬਿਤਾ ਰਹੇ ਹਨ। ਮੌਜੂਦਾ ਲੌਕਡਾਉਨ ਦੀ ਮਿਆਦ 3 ਮਈ ਤੱਕ ਹੈ। ਫਿਲਹਾਲ ਇਸ ਨੂੰ ਅੱਗੇ ਵਧਾਉਣ ਜਾਂ ਹਟਾਉਣ ਬਾਰ੍ਹੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਐਮੀ ਵਿਰਕ ਦੀ ਫਿਲਮ '83' ਹੋਈ ਕੋਰੋਨਾਵਾਇਰਸ ਕਾਰਨ ਮੁਲਤਵੀ ਹੋ ਗਈ ਸੀ। ਇਹ ਫ਼ਿਲਮ ਨਾਲ ਐਮੀ ਦਾ ਬਾਲੀਵੁੱਡ 'ਚ ਡੈਬਿਊ ਹੋਣਾ ਸੀ ਭਾਵ ਇਹ ਉਸ ਦੀ ਪਹਿਲੀ ਬਾਲੀਵੁੱਡ ਫਿਲਮ ਸੀ। 1983 ਦੇ ਕ੍ਰਿਕਟ ਵਿਸ਼ਵ ਕੱਪ 'ਤੇ ਅਧਾਰਿਤ ਹੈ ਇਹ ਫਿਲਮ।
ਲੌਕਡਾਉਨ ਦੌਰਾਨ ਹੀ ਐਮੀ ਦੀ ਪੰਜਾਬੀ ਫਿਲੋਮ 'ਸੁਫਨਾ' ਰਿਲੀਜ਼ ਹੋਈ ਹੈ। ਫਿਲਮ ਆਨਲਾਈਨ ਹੀ ਰਿਲੀਜ਼ ਕੀਤੀ ਗਈ ਤੇ ਪ੍ਰਸ਼ੰਸਕਾ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਲਈ ਐਮੀ ਤੇ ਜਗਦੀਪ ਨੇ 'ਸੁਫਨਾ 2' ਬਣਾਉਣ ਦਾ ਪਲਾਨ ਬਣਾ ਲਿਆ ਹੈ।
ਦਿਲਚਸਪ ਗੱਲ ਇਹ ਹੈ ਕਿ 'ਕਿਸਮਤ 2' ਤੋਂ ਪਹਿਲਾਂ ਬਣੇਗੀ 'ਸੁਫਨਾ 2'। ਹਾਲਾਂਕਿ 'ਕਿਸਮਤ 2' ਪਹਿਲਾਂ ਸ਼ੂਟ ਕੀਤੀ ਜਾਣੀ ਸੀ ਪਰ ਲੌਕਡਾਉਨ ਕਾਰਨ ਇਹ ਫੈਸਲਾ ਬਦਲਿਆ ਗਿਆ ਹੈ, ਕਿਉਂਕਿ 'ਕਿਸਮਤ 2' ਦੀ ਸ਼ੂਟਿੰਗ ਦੇਸ਼ ਤੋਂ ਬਾਹਰ ਹੋਣੀ ਸੀ।
ਕੋਰੋਨਾ ਵਾਇਰਸ ਕਰਕੇ ਅਗਲੇ ਸਾਲ ਤਕ 'ਕਿਸਮਤ 2' ਰੁਕ ਗਈ ਹੈ। ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਉਨ ਨੇ ਹੁਣ ਐਮੀ ਦਾ ਧਿਆਨ ਫਿਲਮਾਂ ਤੋਂ ਹਟਾ ਕਿ ਗੀਤਾਂ ਵੱਲ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ 3 ਗੀਤਾਂ ਦੀ ਵੀਡੀਓਜ਼ ਤਿਆਰ ਕੀਤੀਆਂ ਹਨ।
ਲੌਕਡਾਉਨ ਦੌਰਾਨ ਆਪਣੇ ਪਰਿਵਾਰ ਨੂੰ ਵੀ ਮਿਸ ਕਰ ਰਹੇ ਹਨ ਐਮੀ ਵਿਰਕ। ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਦੌਰਾਨ ਐਮੀ ਨੇ ਕਿਹਾ ਕਿ ਉਹ ਲੌਕਡਾਉਨ ਖੁੱਲ੍ਹਣ 'ਤੇ ਸਭ ਤੋਂ ਪਹਿਲਾਂ ਪਿੰਡ ਜਾਣਗੇ।
ਐਮੀ ਵਿਰਕ ਨੇ ਕਿਹਾ, "ਲੌਕਡਾਉਨ ਕਾਰਨ ਕਈ ਫ਼ਿਲਮਾਂ 'ਤੇ ਅਸਰ ਪਿਆ ਹੈ।ਸੋਨਮ ਬਾਜਵਾ ਨਾਲ ਫਿਲਮ 'ਪੁਆੜਾ' ਦਾ ਰੁੱਕ ਗਈ ਹੈ।ਅਜੈ ਦੇਵਗਨ ਨਾਲ ਫਿਲਮ 'ਭੁਜ' 'ਤੇ ਵੀ ਭਾਰੀ ਅਸਰ ਪਿਆ ਹੈ।ਪੰਜਾਬੀ ਫਿਲਮ ਪ੍ਰੋਡਿਊਸਰਜ਼ ਨੂੰ ਮੇਰੀ ਸਲਾਹ ਹੈ ਕਿ ਉਹ ਘੱਟ ਮੁਨਾਫ਼ੇ 'ਤੇ ਫ਼ਿਲਮਾਂ ਨੂੰ ਆਨਲਾਈਨ ਰਿਲੀਜ਼ ਕਰਨ।"